Punjab News: ਜਲੰਧਰ ਦੇ ਨੌਜਵਾਨ ਨੂੰ ਦੁਬਈ 'ਚ ਫਾਂਸੀ ਦੀ ਸਜ਼ਾ; 50 ਲੱਖ ਰੁਪਏ ਬਲੱਡ ਮਨੀ ਦੇਣ ’ਤੇ ਮੁਆਫ਼ ਹੋਵੇਗੀ ਸਜ਼ਾ
Published : Jan 3, 2024, 9:14 am IST
Updated : Jan 3, 2024, 9:14 am IST
SHARE ARTICLE
Punjab youth get death sentence in Dubai
Punjab youth get death sentence in Dubai

ਪ੍ਰਵਾਰ ਨੇ ਲਗਾਈ ਮਦਦ ਦੀ ਗੁਹਾਰ

Punjabi News: ਜਲੰਧਰ ਦੇ ਇਕ ਨੌਜਵਾਨ ਨੂੰ ਦੁਬਈ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਮਲਸੀਆਂ ਦੇ ਪਿੰਡ ਕਾਟੀ ਵੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿਚ ਦੁਬਈ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਥੋਂ ਦੀ ਅਦਾਲਤ ਨੇ ਸੁਖਚੈਨ ’ਤੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਮੌਤ ਦੀ ਸਜ਼ਾ ਦਿਤੀ ਜਾਵੇਗੀ।

ਇਸ ਦੇ ਚਲਦਿਆਂ ਸੁਖਚੈਨ ਦੇ ਪ੍ਰਵਾਰ ਨੇ ਲੋਕਾਂ ਨੂੰ ਆਰਥਕ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਦਾ ਪੁੱਤਰ ਘਰ ਵਾਪਸ ਆ ਸਕੇ। ਸੰਤ ਗੁਰਮੇਜ ਸਿੰਘ ਨਾਲ ਜਲੰਧਰ ਪੁੱਜੇ ਪ੍ਰਵਾਰ ਨੇ ਦਸਿਆ ਕਿ ਸੁਖਚੈਨ ਸਿੰਘ ਅਪਣੇ ਉੱਜਵਲ ਭਵਿੱਖ ਲਈ ਜਨਵਰੀ 2019 ਵਿਚ ਦੁਬਈ ਗਿਆ ਸੀ। ਇਸ ਮਗਰੋਂ ਸੁਖਚੈਨ ਸਿੰਘ 4 ਨਵੰਬਰ 2021 ਨੂੰ ਅਪਣੇ ਪ੍ਰਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਸੰਬਰ 2021 ਵਿਚ ਉਹ ਦੁਬਾਰਾ ਦੁਬਈ ਗਿਆ। ਇਸ ਦੌਰਾਨ ਉਹ ਉਥੇ ਡਰਾਈਵਰ ਵਜੋਂ ਕੰਮ ਕਰਨ ਲੱਗਿਆ। ਉਦੋਂ ਇਕ ਪਾਕਿਸਤਾਨੀ ਨਾਗਰਿਕ ਦੀ ਕਾਰ ਹੇਠਾਂ ਆਉਣ ਨਾਲ ਮੌਤ ਹੋ ਗਈ, ਜਿਸ ਮਾਮਲੇ ਵਿਚ ਹੁਣ ਉਸ ਨੂੰ ਸਜ਼ਾ ਸੁਣਾਈ ਗਈ ਹੈ।

ਸੁਖਚੈਨ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਚੁੱਕੀ ਹੈ। ਉਸ ਦੀ ਮਾਤਾ ਰਣਜੀਤ ਕੌਰ ਸਰਕਾਰੀ ਪੈਨਸ਼ਨ ’ਤੇ ਗੁਜ਼ਾਰਾ ਕਰ ਰਹੀ ਹੈ। ਪ੍ਰਵਾਰ ਕੋਲ ਕੋਈ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਸੁਖਚੈਨ ਸਿੰਘ ਦੀ ਜਾਨ ਬਚਾ ਸਕਣ। ਪ੍ਰਵਾਰ ਨੇ ਦਸਿਆ ਕਿ ਸੁਖਚੈਨ ਆਖਰੀ ਕਮਾਉਣ ਵਾਲਾ ਮੈਂਬਰ ਹੈ। ਇਸ ਦੌਰਾਨ ਪ੍ਰਵਾਰ ਨੂੰ ਡਾ. ਐੱਸਪੀ ਸਿੰਘ ਓਬਰਾਏ ਵਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਪ੍ਰਵਾਰ ਸਿਰਫ਼ 19 ਲੱਖ ਰੁਪਏ ਹੀ ਇਕੱਠੇ ਕਰ ਸਕਿਆ ਹੈ।

(For more Punjabi news apart from Punjab youth get death sentence in Dubai , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement