Turbans reduce risk of fractures: ਸਿਰ ਵਿਚ ਹੋਣ ਵਾਲੇ ਫ੍ਰੈਕਚਰ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ ਦਸਤਾਰ
Published : Feb 3, 2024, 7:35 pm IST
Updated : Feb 3, 2024, 9:40 pm IST
SHARE ARTICLE
Sikh turbans greatly reduce risk of skull fractures, find researchers
Sikh turbans greatly reduce risk of skull fractures, find researchers

ਖੋਜ ਵਿਚ ਹੋਇਆ ਖੁਲਾਸਾ

 

Turbans reduce risk of fractures:  ਲੰਡਨ: ਇੰਪੀਰੀਅਲ ਕਾਲਜ, ਲੰਡਨ ਅਤੇ ਸਿੱਖ ਸਾਇੰਟਿਸਟ ਨੈੱਟਵਰਕ ਦੇ ਖੋਜਕਰਤਾਵਾਂ ਨੇ ਦੁਨੀਆਂ ਦਾ ਪਹਿਲਾ ਅਜਿਹਾ ਖੋਜ ਕਾਰਜ ਕੀਤਾ ਹੈ ਜੋ ਇਹ ਦਸਦਾ ਹੈ ਕਿ ਅੱਜਕਲ੍ਹ ਸਿੱਖਾਂ ਵਲੋਂ ਬੰਨ੍ਹੀ ਜਾਂਦੀ ਪੱਗ ਕਿਸੇ ਸੱਟ ਜਾਂ ਹਾਦਸੇ ਦੇ ਮਾਮਲੇ ’ਚ ਉਨ੍ਹਾਂ ਦੇ ਸਿਰ ਦਾ ਕਿੰਨਾ ਕੁ ਬਚਾਅ ਕਰ ਸਕਦੀ ਹੈ। 

ਖੋਜ ਵਿਚ ਇਹ ਵੀ ਵੇਖਿਆ ਗਿਆ ਪੱਗ ਨਾਲ ਨੰਗੇ ਸਿਰਾਂ ਮੁਕਾਬਲੇ ਕੱਪੜਿਆਂ ਦੀ ਮੋਟੀ ਪਰਤ ਨਾਲ ਢਕੀਆਂ ਥਾਵਾਂ ’ਚ ਖੋਪੜੀ ਟੁੱਟਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਨੇ ਪਾਇਆ ਕਿ ਰਵਾਇਤੀ ਸਾਈਕਲ ਹੈਲਮੇਟ ਮੁਕਾਬਲੇ ਸਾਰੀਆਂ ਪੱਗਾਂ ਲਈ ਸਿਰ ’ਤੇ ਸੱਟ ਲੱਗਣ ਦਾ ਖਤਰਾ ਵਧੇਰੇ ਹੀ ਸੀ। ਖੋਜ ਵਿਚ ਇਹ ਵੀ ਵੇਖਿਆ ਗਿਆ ਕਿ ਪੱਗ ਨੂੰ ਬੰਨ੍ਹਣ ਦੇ ਢੰਗ ਨੇ ਸਿਰ ਦੀ ਸੱਟ ਦੇ ਖਤਰੇ ਨੂੰ ਬਹੁਤ ਪ੍ਰਭਾਵਤ ਕੀਤਾ।

ਦਸਤਾਰ ਸ਼ੈਲੀ ਦੀ ਪੱਗ ਸਿਰ ਦੇ ਅਗਲੇ ਹਿੱਸੇ ਨੂੰ ਝਟਕਿਆਂ ਤੋਂ ਬਚਾਉਣ ’ਚ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਦੀ ਪਾਈ ਗਈ, ਜਦਕਿ ਦੁਮਾਲਾ ਦਸਤਾਰ ਸ਼ੈਲੀ ਸਿਰ ਦੇ ਪਾਸੇ ਨੂੰ ਪ੍ਰਭਾਵਾਂ ਤੋਂ ਬਚਾਉਣ ’ਚ ਸੱਭ ਤੋਂ ਅਸਰਦਾਰ ਸੀ। ਖੋਜਕਰਤਾਵਾਂ ਨੇ ਕਿਹਾ ਕਿ ਖੋਜ ਦੇ ਨਤੀਜਿਆਂ ਨਾਲ ਉਨ੍ਹਾਂ ਨੂੰ ਸਬੂਤ ਅਧਾਰਤ ਸਿਫਾਰਸ਼ਾਂ ਕਰਨ ਦਾ ਮੌਕਾ ਮਿਲੇਗਾ ਤਾਂ ਜੋ ਪੱਗ ਬੰਨ੍ਹਣ ਵਾਲੇ ਸਿੱਖਾਂ ’ਤੇ ਹੈਲਮਟ ਪਹਿਨਣ ਤੋਂ ਛੋਟ ਦਿਤੀ ਜਾ ਸਕੇ। 

ਖੋਜ ਲਈ ਉਨ੍ਹਾਂ ਨੇ ਡੰਮੀ ਸਿਰਾਂ ’ਤੇ ਕ੍ਰੈਸ਼ ਟੈਸਟ ਕਰ ਕੇ ਵੱਖੋ-ਵੱਖ ਕੱਪੜਿਆਂ ਨਾਲ ਵੱਖ-ਵੱਖ ਪੱਗ ਬੰਨ੍ਹਣ ਦੇ ਢੰਗਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕੀਤੀ। ਅਧਿਐਨ ਲਈ, ਟੀਮ ਨੇ ਪੰਜ ਵੱਖ-ਵੱਖ ਪੱਗਾਂ ਦੀ ਜਾਂਚ ਕੀਤੀ, ਜਿਨ੍ਹਾਂ ਨੂੰ ਦੋ ਪੱਗ ਬੰਨ੍ਹਣ ਦੇ ਢੰਗ ਅਤੇ ਵੱਖ-ਵੱਖ ਆਕਾਰ ਦੇ ਦੋ ਵੱਖ-ਵੱਖ ਕੱਪੜਿਆਂ ਨਾਲ ਵੱਖਰਾ ਕੀਤਾ ਗਿਆ ਸੀ। ਫਿਰ ਉਨ੍ਹਾਂ ਨੇ ਸੱਟ ਦੇ ਖਤਰੇ ਦੇ ਅਪਣੇ ਨਿਰੀਖਣਾਂ ਦੀ ਤੁਲਨਾ ਰਵਾਇਤੀ ਸਾਈਕਲ ਹੈਲਮੇਟ ਅਤੇ ਨੰਗੇ ਸਿਰਾਂ ਨਾਲ ਕੀਤੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਨੇ ਪਾਇਆ ਕਿ ਸਿਰ ਦੇ ਅਗਲੇ ਹਿੱਸੇ ’ਤੇ ਝਟਕਿਆਂ ਦੇ ਸਬੰਧ ’ਚ, ਤਿੰਨ ਮੀਟਰ ਲੰਮੀ ਅਤੇ ਦੋ ਮੀਟਰ ਚੌੜੀ ਰੂਬੀਆ ਵੋਇਲ ਫੈਬਰਿਕ ਵਾਲੀ ਪੱਗ ਨੇ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੀ ਪੱਗ ਮੁਕਾਬਲੇ ਸੱਟ ਦੇ ਅਸਰ ਨੂੰ 23 ਫ਼ੀ ਸਦੀ ਤਕ ਘਟਾਇਆ। ਹਾਲਾਂਕਿ, ਸਿਰ ਦੇ ਪਾਸਿਆਂ ’ਤੇ ਲੱਗਣ ਵਾਲੀਆਂ ਸੱਟਾਂ ਦੇ ਸਬੰਧ ’ਚ, 10 ਮੀਟਰ ਲੰਮੇ ਅਤੇ 1 ਮੀਟਰ ਚੌੜੇ ਫੁਲ ਵੋਇਲ ਫੈਬਰਿਕ ਵਾਲੀ ਦੁਮਾਲਾ ਪੱਗ ਨੇ ਸੱਟ ਦੇ ਅਸਰ ਨੂੰ 59 ਫ਼ੀ ਸਦੀ ਘਟਾ ਕੇ ਹੋਰ ਸ਼ੈਲੀਆਂ ਨੂੰ ਪਿੱਛੇ ਛੱਡ ਦਿਤਾ। 
ਉਨ੍ਹਾਂ ਕਿਹਾ ਕਿ ਸਾਡੀ ਖੋਜ ਦਰਸਾਉਂਦੀ ਹੈ ਕਿ ਸਾਧਾਰਨ ਸਿੱਖ ਦਸਤਾਰਾਂ ਸਿਰ ’ਤੇ ਕਿਸੇ ਲੱਗਣ ਵਾਲੀ ਸੱਟ ਨੂੰ ਘੱਟ ਕਰਨ ਦੀ ਸਮਰੱਥਾ ਰਖਦੀਆਂ ਹਨ।

ਸਾਨੂੰ ਉਮੀਦ ਹੈ ਕਿ ਵਿਆਪਕ ਵਿਗਿਆਨਕ ਭਾਈਚਾਰਾ ਸੱਟ ਨੂੰ ਸਹਿਣ ਲਈ ਸੱਭ ਤੋਂ ਵਧੀਆ ਕਪੜੇ ਵਿਕਸਤ ਕਰਨ ’ਚ ਨਿਵੇਸ਼ ਕਰਨ ਦੀ ਕੋਸ਼ਿਸ਼ ਹੋਵੇਗੀ। 
ਖੋਜਕਰਤਾਵਾਂ ਨੇ ਬਾਹਰੀ ਝਟਕਿਆਂ ਨੂੰ ਘੱਟ ਕਰਨ ਅਤੇ ਅਚਾਨਕ ਪ੍ਰਭਾਵਾਂ ਦੇ ਜੋਖਮ ਨੂੰ ਘਟਾਉਣ ਲਈ ਕਪੜੇ ਦੀਆਂ ਪਰਤਾਂ ਦੇ ਵਿਚਕਾਰ ਊਰਜਾ ਸੋਖਣ ਵਾਲੀ ਸਮੱਗਰੀ ਰੱਖਣ ਦੇ ਨਾਲ-ਨਾਲ ਕਪੜੇ ਦੀ ਮੋਟੀ ਪਰਤ ਨਾਲ ਸਿਰ ਦੇ ਵੱਡੇ ਖੇਤਰ ਨੂੰ ਢੱਕਣ ਦੀ ਸਿਫਾਰਸ਼ ਕੀਤੀ, ਜਿਸ ਨਾਲ ਖੋਪੜੀ ਟੁੱਟਣ ਅਤੇ ਦਿਮਾਗ ਦੀਆਂ ਸੱਟਾਂ ਤੋਂ ਬਚਾਅ ਹੋ ਸਕੇ।

ਟੀਮ ਇਨ੍ਹਾਂ ਨਤੀਜਿਆਂ ਦੀ ਵਰਤੋਂ ਸਿੱਖਾਂ ਨੂੰ ਸਿਰ ਦੀ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਲਈ ਦਸਤਾਰ ਸਮੱਗਰੀ ਵਿਕਸਤ ਕਰਨ ਲਈ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸਦੀਆਂ ਤੋਂ ਮਾਣ ਨਾਲ ਪੱਗ ਬੰਨ੍ਹਣ ਦਾ ਅਧਿਕਾਰ ਹਾਸਲ ਕੀਤਾ ਹੈ। ਹਾਲਾਂਕਿ, ਵਿਸ਼ਵ ਦੀ ਆਬਾਦੀ ਦਾ ਸਿਰਫ 0.5 ਫ਼ੀ ਸਦੀ ਹੋਣ ਕਾਰਨ ਸਿੱਖਾਂ ਨੂੰ ਵਿਗਿਆਨਕ ਤੌਰ ’ਤੇ ਉਨ੍ਹਾਂ ਦੀਆਂ ਧਾਰਮਕ ਜ਼ਰੂਰਤਾਂ ਦੇ ਅਨੁਸਾਰ ਉੱਨਤ, ਸੁਰੱਖਿਆ ਸਮੱਗਰੀ ਦੇ ਨਾਲ-ਨਾਲ ਅਪਣੇ ਧਰਮ ਦਾ ਅਭਿਆਸ ਜਾਰੀ ਰੱਖਣ ਦੇ ਯੋਗ ਬਣਾਉਣ ਲਈ ਬਹੁਤ ਘੱਟ ਕੰਮ ਕੀਤਾ ਗਿਆ ਹੈ। ਸਿੱਖ ਸਾਇੰਟਿਸਟ ਨੈੱਟਵਰਕ ਅਤੇ ਇੰਪੀਰੀਅਲ ਦੇ ਸਮੱਗਰੀ ਵਿਭਾਗ ਦੇ ਗੁਰਪ੍ਰੀਤ ਸਿੰਘ ਨੇ ਕਿਹਾ, ‘‘ਉੱਨਤ ਕੱਪੜਿਆਂ ਬਾਰੇ ਖੋਜ ਦੀ ਘਾਟ ਕਾਰਨ ਸਿੱਖਾਂ ਨੂੰ ਇਸ ਸਮੇਂ ਘੱਟ-ਵੱਧ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ 

 

 (For more Punjabi news apart from Sikh turbans greatly reduce risk of skull fractures, find researchers, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement