6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

By : GAGANDEEP

Published : Jul 3, 2023, 7:37 am IST
Updated : Jul 3, 2023, 7:46 am IST
SHARE ARTICLE
photo
photo

ਡੇਢ ਸਾਲ ਪਹਿਲਾਂ ਹੀ ਕੰਵਲਜੀਤ ਸਿੰਘ ਨੂੰ ਮਿਲੀ ਸੀ ਪੀਆਰ

 

ਗੁਰਦਾਸਪੁਰ: ਰੋਜ਼ੀ-ਰੋਟੀ ਲਈ 6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਨੌਜਵਾਨ ਦੀ ‌‌ਅਚਾਨਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਹਿਚਾਣ ਕੰਵਲਜੀਤ ਸਿੰਘ ਵਾਸੀ ਵਡਾਲਾ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਮਲੋਟ 'ਚ ਨਹਿਰ ’ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਭਾਲ ਜਾਰੀ

ਮੌਤ ਦੀ ਖ਼ਬਰ ਮਿਲਣ 'ਤੇ ਪਿੰਡ ਵਡਾਲਾ ਬਾਂਗਰ ਤੇ ਆਸ ਪਾਸ ਦੇ ਇਲਾਕਿਆਂ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਮਰਹੂਮ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਮੋਟਰਜ਼ ਨੇ ਦਸਿਆ ਕਿ ਉਸ ਦਾ ਸਾਲਾ ਕੰਵਲਜੀਤ ਸਿੰਘ (24) ਪੁੱਤਰ ਸੇਵਾਮੁਕਤ ਲਾਈਨਮੈਨ ਮਲੂਕ ਸਿੰਘ ਵਾਸੀ ਵਡਾਲਾ ਬਾਂਗਰ 6 ਸਾਲ ਪਹਿਲਾਂ ਨਿਊਜ਼ੀਲੈਂਡ 'ਚ ਸਟੱਡੀ ਵੀਜ਼ੇ 'ਤੇ ਗਿਆ ਸੀ। ਡੇਢ ਸਾਲ ਪਹਿਲਾਂ ਹੀ ਕੰਵਲਜੀਤ ਸਿੰਘ ਨੂੰ ਪੀਆਰ ਮਿਲੀ ਸੀ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (3 ਜੁਲਾਈ 2023) 

ਕੱਲ੍ਹ ਸਵੇਰੇ ਤੜਕਸਾਰ ਕੰਵਲਜੀਤ ਸਿੰਘ ਦੇ ਦੋਸਤ ਨੇ ਫੋਨ ’ਤੇ ਕੰਵਲਜੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੂੰ ਦਸਿਆ ਕਿ ਕੰਵਲਜੀਤ ਦੀ ਮੌਤ ਹੋ ਗਈ ਹੈ। ਉਸ ਨੇ ਦਸਿਆ ਕਿ ਕੰਵਲਜੀਤ ਰੋਜ਼ਾਨਾ 5 ਵਜੇ ਆਪਣੀ ਡਿਊਟੀ ’ਤੇ ਚਲਾ ਜਾਂਦਾ ਸੀ ਅਤੇ ਅੱਜ ਸਵੇਰੇ ਉਨ੍ਹਾਂ 6 ਵਜੇ ਦੇ ਕਰੀਬ ਵੇਖਿਆ ਕਿ ਉਸ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਹੈ। ਉਪਰੰਤ ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ 'ਚ ਗਏ ਤਾਂ ਉਨ੍ਹਾਂ ਵੇਖਿਆ ਕਿ ਉਹ ਬਿਸਤਰੇ ’ਚ ਬੇਹੋਸ਼ ਪਿਆ ਹੋਇਆ ਸੀ। ਇਸ ਸਬੰਧੀ ਉਨ੍ਹਾਂ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਡਾਕਟਰਾਂ ਵਲੋਂ ਜਦੋਂ ਕੰਵਲਜੀਤ ਦਾ ਚੈੱਕਅਪ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement