Nikki Haley News: ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀ.ਸੀ. ’ਚ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਚੋਣ ਜਿੱਤੀ
Published : Mar 4, 2024, 5:25 pm IST
Updated : Mar 4, 2024, 5:25 pm IST
SHARE ARTICLE
Nikki Haley wins Washington, DC, Republican primary
Nikki Haley wins Washington, DC, Republican primary

ਭਾਰਤੀ-ਅਮਰੀਕੀ ਮੂਲ ਦੇ ਨਿੱਕੀ ਹੇਲੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ

Nikki Haley News: ਨਿੱਕੀ ਹੇਲੀ ਨੇ ਐਤਵਾਰ ਨੂੰ ਅਮਰੀਕਾ ਦੇ ਕੋਲੰਬੀਆ ਜ਼ਿਲ੍ਹੇ ’ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਪ੍ਰਾਇਮਰੀ ਚੋਣ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਮੁਹਿੰਮ ’ਚ ਅਪਣੀ ਪਹਿਲੀ ਜਿੱਤ ਹਾਸਲ ਕੀਤੀ। ਐਤਵਾਰ ਨੂੰ ਹੇਲੀ ਦੀ ਜਿੱਤ ਨੇ ਟਰੰਪ ਦੇ ਜਿੱਤ ਦੇ ਰੱਥ ਨੂੰ ਅਸਥਾਈ ਤੌਰ ’ਤੇ ਰੋਕ ਦਿਤਾ ਹੈ, ਪਰ ਇਸ ਹਫਤੇ ਸੁਪਰ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਨੂੰ ਵੱਡੀ ਗਿਣਤੀ ਵਿਚ ਡੈਲੀਗੇਟਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ।

ਸੁਪਰ ਮੰਗਲਵਾਰ ਪ੍ਰਾਇਮਰੀ ਚੋਣਾਂ ਦਾ ਦਿਨ ਹੈ ਜਦੋਂ ਜ਼ਿਆਦਾਤਰ ਸੂਬਿਆਂ ’ਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਪਿਛਲੇ ਹਫਤੇ ਅਪਣੇ ਗ੍ਰਹਿ ਰਾਜ ਦਖਣੀ ਕੈਰੋਲੀਨਾ ਤੋਂ ਹਾਰਨ ਦੇ ਬਾਵਜੂਦ ਹੇਲੀ ਨੇ ਕਿਹਾ ਸੀ ਕਿ ਉਹ ਅਪਣਾ ਦਾਅਵਾ ਨਹੀਂ ਛੱਡੇਗੀ। ਹੇਲੀ (51) ਨੂੰ 1,274 ਵੋਟਾਂ (62.9 ਫੀ ਸਦੀ) ਮਿਲੀਆਂ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ 676 ਵੋਟਾਂ (33.2 ਫੀ ਸਦੀ) ਮਿਲੀਆਂ। ਇਸ ਜਿੱਤ ਤੋਂ ਬਾਅਦ ਹੇਲੀ ਨੂੰ ਵਾਸ਼ਿੰਗਟਨ ਡੀ.ਸੀ. ਵਿਚ ਸਾਰੇ 19 ਰਿਪਬਲਿਕਨ ਡੈਲੀਗੇਟਾਂ ਦਾ ਸਮਰਥਨ ਮਿਲੇਗਾ।

ਇਸ ਦੇ ਨਾਲ ਹੀ ਹੇਲੀ ਨੂੰ ਕੁਲ 43 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਵੇਗਾ। ਟਰੰਪ ਨੂੰ ਹੁਣ ਤਕ 244 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ। ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਕਿਸੇ ਵੀ ਦਾਅਵੇਦਾਰ ਨੂੰ ਘੱਟੋ-ਘੱਟ 1,215 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੋਵੇਗੀ।

ਹੇਲੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਹ ਡੈਮੋਕ੍ਰੇਟਿਕ ਜਾਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਵੀ ਹੈ। ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੇ ਦਾਅਵੇਦਾਰ ਕਮਲਾ ਹੈਰਿਸ (2020) ਅਤੇ ਵਿਵੇਕ ਰਾਮਾਸਵਾਮੀ (2024) ਇਕ ਵੀ ਪ੍ਰਾਇਮਰੀ ਨਹੀਂ ਜਿੱਤ ਸਕੇ। ਟਰੰਪ ਨੇ ਸਨਿਚਰਵਾਰ ਨੂੰ ਇਡਾਹੋ ਅਤੇ ਮਿਸੌਰੀ ਵਿਚ ਕਾਕਸ ਜਿੱਤੇ ਅਤੇ ਮਿਸ਼ੀਗਨ ਵਿਚ ਰਿਪਬਲਿਕਨ ਸੰਮੇਲਨ ਵਿਚ ਸਮਰਥਨ ਹਾਸਲ ਕੀਤਾ।

(For more Punjabi news apart from Nikki Haley wins Washington, DC, Republican primary, stay tuned to Rozana Spokesman)

Tags: nikki haley

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement