
ਪੰਜਾਬ ਦੀ ਹੋਣਹਾਰ ਧੀ ਨੇ ਆਸਟ੍ਰੇਲੀਆ (Australia) ਵਿਚ ਸੂਬੇ ਦਾ ਮਾਣ ਵਧਾਇਆ ਹੈ।
ਕੈਨਬਰਾ: ਪੰਜਾਬ ਦੀ ਹੋਣਹਾਰ ਧੀ ਨੇ ਆਸਟ੍ਰੇਲੀਆ (Australia) ਵਿਚ ਸੂਬੇ ਦਾ ਮਾਣ ਵਧਾਇਆ ਹੈ। ਦਰਅਸਲ ਕਸਬਾ ਸ਼ੇਰਪੁਰ ਨਾਲ ਸਬੰਧ ਰੱਖਣ ਵਾਲੀ ਡਾ. ਰਿਸ਼ੂ ਗਰਗ (Dr. Rishu Garg) ਨੇ ਆਸਟ੍ਰੇਲੀਆ ਵਿਚ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ (Supreme Court of New South Wales) ਵਿਚ ਲਾਅ ਪ੍ਰੈਕਟਿਸ (Law practice) ਦੀ ਡਿਗਰੀ ਹਾਸਲ ਕੀਤੀ ਹੈ। ਡਾ. ਰਿਸ਼ੂ ਗਰਗ ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।
Supreme Court of New South Wales
ਇਹ ਵੀ ਪੜ੍ਹੋ: ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਕੀਤਾ ਸਸਕਾਰ, 15 ਦਿਨਾਂ ਬਾਅਦ ਠੀਕ ਹੋ ਕੇ ਘਰ ਪਰਤੀ ਮਹਿਲਾ
ਡਾ. ਰਿਸ਼ੂ ਗਰਗ (Dr. Rishu Garg) ਨੇ ਅਪਣੀ ਮੁੱਢਲੀ ਸਿੱਖਿਆ ਪੰਜਾਬ ਵਿਚ ਹੀ ਹਾਸਲ ਕੀਤੀ ਸੀ। ਉਸ ਨੇ ਪੰਜਾਬ ਯੂਨੀਵਰਸਿਟੀ (Panjab University) ਤੋਂ ਐਲਐਲਬੀ ਕੀਤੀ। ਇਸ ਤੋਂ ਬਾਅਦ ਰਾਜੀਵ ਗਾਂਧੀ ਯੂਨੀਵਰਸਿਟੀ (Rajiv Gandhi University) ਤੋਂ ਐਲਐਲਐਮ ’ਚ ਗੋਲਡ ਮੈਡਲ ਹਾਸਲ ਕੀਤਾ। ਡਾ. ਰਿਸ਼ੂ ਗਰਗ ਨੇ ਪੀਐਚਡੀ (Phd) ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ।
Punjab University
ਇਹ ਵੀ ਪੜ੍ਹੋ: RBI: ਬੈਂਕ ਵਿਚ ਛੁੱਟੀ ਵਾਲੇ ਦਿਨ ਵੀ ਮਿਲ ਸਕਦੀ ਹੈ ਤਨਖਾਹ
ਪੀਐਚਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾ. ਰਿਸ਼ੂ ਗਰਗ ਨੇ ਪੰਜਾਬ ਹਰਿਆਣਾ ਹਾਈ ਕੋਰਟ (Punjab Haryana High Court) ਵਿਚ ਲਾਅ ਰਿਸਚਜਰ ਤੇ ਪਨਸਪ ਅਤੇ ਸਮਾਜਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਿਚ ਲਿਟੀਗ੍ਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ।
Law practice
ਇਹ ਵੀ ਪੜ੍ਹੋ: ਸ਼ਾਇਦ ਕੁਦਰਤੀ ਵਾਤਾਵਰਣ ਨੂੰ ਤਬਾਹ ਕਰਨ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ
ਹੁਣ ਡਾ. ਰਿਸ਼ੂ ਗਰਗ ਨੇ ਆਸਟ੍ਰੇਲੀਆ ਵਿਚ ਕਾਨੂੰਨ ਦੀ ਪੜ੍ਹਾਈ ਕਰਕੇ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ਵਿਚ ਪ੍ਰੈਕਟਿਸ ਕਰਨ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ। ਡਾ. ਰਿਸ਼ੂ ਗਰਗ ਪੁੱਤਰੀ ਕੁਲਵੰਤ ਰਾਏ ਗਰਗ ਦੀ ਇਸ ਪ੍ਰਾਪਤੀ ’ਤੇ ਪੰਜਾਬੀ ਭਾਈਚਾਰੇ ਨੂੰ ਮਾਣ ਹੈ।