
ਦੋ ਦਰਜਨ ਦੇ ਕਰੀਬ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ
ਚੰਡੀਗੜ੍ਹ : ਸਥਾਨਕ ਡੱਡੂਮਾਜਰਾ ਡੰਪਿੰਗ ਗਰਾਊਂਡ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਸ਼ਹਿਰ ਵਾਸੀ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ। ਜ਼ਹਿਰੀਲਾ ਧੂੰਆਂ ਸ਼ਹਿਰ ਵਿੱਚ ਫੈਲਿਆ ਹੋਇਆ ਹੈ। ਇਹ ਧੂੰਆਂ ਸੈਕਟਰ-24 ਸਥਿਤ ਜੱਜਾਂ ਦੀਆਂ ਕੋਠੀਆਂ ਵੱਲ ਵੀ ਫੈਲ ਗਿਆ ਹੈ। ਡੱਡੂਮਾਜਰਾ, ਸੈਕਟਰ 38 ਅਤੇ ਨਾਲ ਲੱਗਦੇ ਕਈ ਸੈਕਟਰਾਂ ਵਿੱਚ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ।
Daddumajra Dumping Ground
ਲੋਕਾਂ ਦਾ ਦਮ ਘੁੱਟ ਰਿਹਾ ਹੈ। ਧੂੰਆਂ ਘਰਾਂ ਦੇ ਅੰਦਰ ਵੀ ਆ ਰਿਹਾ ਹੈ। ਡੰਪਿੰਗ ਗਰਾਊਂਡ ਦੇ ਨਿਗਰਾਨ ਸੰਦੀਪ ਧਨਖੜ ਨੇ ਅੱਗ ਲੱਗਣ ਦੀ ਘਟਨਾ 'ਤੇ ਕਿਹਾ ਕਿ ਗੈਸ ਇਕੱਠੀ ਹੋਣ 'ਤੇ ਅਜਿਹੀ ਘਟਨਾ ਵਾਪਰ ਸਕਦੀ ਹੈ। ਇਸ ਦੇ ਨਾਲ ਹੀ ਇਹ ਕੋਈ ਸ਼ਰਾਰਤੀ ਅਨਸਰ ਵੀ ਹੋ ਸਕਦਾ ਹੈ। ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਮੁਖੀ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਅੱਗ ਸਵੇਰੇ ਕਰੀਬ 5 ਵਜੇ ਤੋਂ ਲੱਗੀ ਹੋਈ ਹੈ।
Daddumajra Dumping Ground
ਅਕਸਰ ਕਿਹਾ ਜਾਂਦਾ ਹੈ ਕਿ ਤੇਜ਼ ਗਰਮੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਤੜਕਸਾਰ ਲੱਗੀ ਇਸ ਅੱਗ ਦੇ ਕਰਨਾ ਦੀ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਅੱਗ ਦੀ ਘਟਨਾ ਵਿੱਚ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। ਇਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜੇਕਰ ਇਹ ਗਲਤ ਫੈਸਲਾ ਨਾ ਲਿਆ ਜਾਂਦਾ ਤਾਂ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਜਾ ਸਕਦਾ ਸੀ।
Daddumajra Dumping Ground
ਜਾਣਕਾਰੀ ਅਨੁਸਾਰ ਸੈਕਟਰ 38 ਦੇ ਫਾਇਰ ਸਟੇਸ਼ਨ ਅਫਸਰ ਨੇ 18 ਹਜ਼ਾਰ ਲੀਟਰ ਪਾਣੀ ਨਾਲ ਭਰੇ ਇੱਕ ਹੈਵੀ ਵਾਟਰ ਬੌਵਰ ਨੂੰ ਡੰਪਿੰਗ ਢੇਰ ’ਤੇ ਚੜ੍ਹਾਉਣ ਦੇ ਹੁਕਮ ਦਿੱਤੇ ਜਿਸ ਕਾਰਨ ਪਾਣੀ ਦਾ ਟੈਂਕ ਭਰਾ ਹੋਣ ਕਾਰਨ ਕੂੜੇ ਦੇ ਢੇਰ ਵਿਚ ਫਸ ਗਿਆ। ਇਸ ਮਾਮਲੇ ਸਬੰਧੀ ਸੈਕਟਰ 38 ਦੇ ਫਾਇਰ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਫਿਲਹਾਲ ਦੋ ਦਰਜਨ ਦੇ ਕਰੀਬ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।