Canada News: ਬ੍ਰਿਟਿਸ਼ ਕੋਲੰਬੀਆ ’ਚ 4 ਪੰਜਾਬੀਆਂ ਨੂੰ ਮਿਲਿਆ ’30 ਅੰਡਰ 30 ਯੰਗ’ ਲੀਡਰਜ਼ ਦਾ ਸਨਮਾਨ
Published : Apr 6, 2024, 12:36 pm IST
Updated : Apr 6, 2024, 12:36 pm IST
SHARE ARTICLE
4 Punjabis received honor of '30 under 30 young' leaders In British Columbia
4 Punjabis received honor of '30 under 30 young' leaders In British Columbia

ਤਕਨਾਲੋਜੀ, ਰੀਅਲ ਅਸਟੇਟ, ਉਦਯੋਗ ਅਤੇ ਖੇਤੀਬਾੜੀ ਖੇਤਰ ਵਿਚ ਪਾਇਆ ਅਹਿਮ ਯੋਗਦਾਨ

Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ 4 ਪੰਜਾਬੀ ਨੌਜਵਾਨਾਂ ਨੂੰ ’30 ਅੰਡਰ 30 ਯੰਗ’ ਲੀਡਰਜ਼ ਦਾ ਸਨਮਾਨ ਮਿਲਿਆ ਹੈ। ਇਨ੍ਹਾਂ ਪੰਜਾਬੀਆਂ ਨੇ ਤਕਨਾਲੋਜੀ, ਰੀਅਲ ਅਸਟੇਟ, ਉਦਯੋਗ, ਖੇਤੀਬਾੜੀ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ।

ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕਿੱਤਾਕਾਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਬੀਸੀ ਬਿਜ਼ਨੈੱਸ ਵਲੋਂ ਇਨ੍ਹਾਂ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਸੂਬੇ ਦੇ 30 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 30 ਨੌਜਵਾਨ ਲੜਕੇ ਤੇ ਲੜਕੀਆਂ ਨੂੰ ਦਿਤਾ ਜਾਂਦਾ ਹੈ।

ਇਨ੍ਹਾਂ ਵਿਚ ਦਸਤਾਰਧਾਰੀ ਨੌਜਵਾਨ ਮਨਵੀਰ ਸਿੰਘ ਦਿਓਲ ਵੀ ਸ਼ਾਮਲ ਹਨ, ਜੋ ਕਿ ਮਾਰਕੀਟਿੰਗ ਕੰਪਨੀ ‘ਪਲੈਨ ਯੂਅਰ ਸਪੇਸ' ਦੇ ਮੈਨੇਜਿੰਗ ਪਾਰਟਨਰ ਹਨ ਤੇ ਉਨ੍ਹਾਂ ਨੇ ਕਵਾਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਗਰਾਫਿਕ ਡਿਜ਼ਾਈਨ ਦੀ ਡਿਗਰੀ ਕੀਤੀ ਹੋਈ ਹੈ।

ਜਸਤੇਜ ਸਿੰਘ ਚੂੰਘ ਅਤੇ ਪ੍ਰਭਦੀਪ ਸਿੰਘ ਮਾਂਗਟ (24) ਰੀਅਲ ਅਸਟੇਟ ਕੰਪਨੀ ‘ਜੈਨਰੋਟ ਏਜੰਟ ਲੀਡਜ਼ ਡਾਟ ਕਾਮ ਦੇ ਸਹਿ-ਸੰਸਥਾਪਕ ਹਨ ਅਤੇ ਬੀਤੇ 6 ਸਾਲਾਂ 'ਚ 2 ਹਜ਼ਾਰ ਰੀਅਲ ਅਸਟੇਟ ਮਾਰਕੀਟਰਾਂ ਨੂੰ ਸੇਵਾਵਾਂ ਦੇ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ 28 ਸਾਲਾ ਟੇਵਨ ਗਿੱਲ ‘ਮੇਰਾ ਸਕਿਉਰਟੀ ਸਿਸਟਮ' ਅਤੇ ‘ਮੇਰਾ ਸੋਲਰ ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੈਨਜਿੰਗ ਪਾਰਟਨਰ ਹਨ। ਇਹ ਕੰਪਨੀ ਉੱਤਰੀ ਅਮਰੀਕਾ 'ਚ ਹੋਮ ਸਕਿਊਰਟੀ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

(For more Punjabi news apart from 4 Punjabis received honor of '30 under 30 young' leaders In British Columbia, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement