ਕੈਨੇਡਾ 'ਚ ਪੜ੍ਹਨ ਗਏ ਤਿੰਨ ਪੰਜਾਬੀਆਂ ਦੀ ਹਾਦਸੇ 'ਚ ਮੌਤ
Published : Oct 6, 2019, 9:11 am IST
Updated : Oct 6, 2019, 9:11 am IST
SHARE ARTICLE
Three Punjab students killed in Canada car crash
Three Punjab students killed in Canada car crash

ਕੈਨੇਡਾ ਦੇ ਸ਼ਹਿਰ ਸਾਰਨੀਆ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।

ਟਰਾਂਟੋ : ਕੈਨੇਡਾ ਦੇ ਸ਼ਹਿਰ ਸਾਰਨੀਆ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਦੋ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ ਅਤੇ ਸਾਰਿਆਂ ਦੀ ਉਮਰ 20 ਸਾਲ ਦੇ ਕਰੀਬ ਹੈ। ਮਰਨ ਵਾਲੇ ਲੜਕਿਆਂ ਦੀ ਪਛਾਣ ਤਨਵੀਰ ਸਿੰਘ ਤੇ ਗੁਰਵਿੰਦਰ ਸਿੰਘ ਦੇ ਰੂਪ 'ਚ ਹੋਈ ਅਤੇ ਉਹ ਦੋਵੇਂ ਜਲੰਧਰ ਜ਼ਿਲ੍ਹੇ ਨਾਲ ਸਬੰਧ ਰਖਦੇ ਸਨ।

Three Punjab students killed in Canada car crashThree Punjab students killed in Canada car crash

ਉਥੇ ਹੀ ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ ਹੈ। ਤਿੰਨੇ ਪੜ੍ਹਾਈ ਲਈ ਕੈਨੇਡਾ ਗਏ ਸਨ ਅਤੇ ਇਥੇ ਉਹ ਵਿੰਡਸਰ ਦੇ ਸੇਂਟ ਕਲੇਅਰ ਕਾਲਜ 'ਚ ਪੜ੍ਹਾਈ ਕਰ ਰਹੇ ਹਨ। ਇਹ ਹਾਦਸਾ ਬੀਤੇ ਐਤਵਾਰ 29 ਸਤੰਬਰ ਨੂੰ ਵਾਪਰਿਆ ਸੀ। ਇਸ ਹਾਦਸੇ ਦੇ ਵੇਰਵੇ ਹੁਣ ਜਾ ਕੇ ਉਨਟਾਰੀਓ ਪੁਲਿਸ ਨੇ ਜਾਰੀ ਕੀਤੇ ਹਨ।  ਇਨ੍ਹਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਬੀਤੇ ਦਿਨ ਸੇਂਟ ਜੌਨ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਕਰ ਦਿਤੀਆਂ ਗਈਆਂ ਹਨ।

Three Punjab students killed in Canada car crashThree Punjab students killed in Canada car crash

ਸੇਂਟ ਜੌਨ ਸਥਿਤ 'ਇੰਡੋ-ਕੈਨੇਡੀਅਨ ਸੁਸਾਇਟੀ' ਦੇ ਪ੍ਰਧਾਨ ਅਮਿਤ ਤਾਮਰਕਰ ਨੇ ਦਸਿਆ ਕਿ ਉਨਟਾਰੀਓ ਦੇ ਟਰਾਂਟੋ ਇਲਾਕੇ ਵਿਚ ਹੁਣ ਡੋਰੀਅਨ ਨਾਂ ਦਾ ਤੂਫ਼ਾਨ ਆਉਣ ਵਾਲਾ ਹੈ ਇਸੇ ਲਈ ਅਧਿਕਾਰੀਆਂ ਨੇ ਉਸ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਹੀ ਮ੍ਰਿਤਕ ਦੇਹਾਂ ਨੂੰ ਭਾਰਤ ਰਵਾਨਾ ਕਰ ਦਿਤਾ। ਉਨ੍ਹਾਂ ਦਸਿਆ ਕਿ ਇਹ ਹਾਦਸਾ ਬੀਤੀ 29 ਸਤੰਬਰ ਨੂੰ ਸ਼ਾਮੀਂ ਪੌਣੇ 6 ਵਜੇ ਸ਼ੈਡੀਆਕ ਰੋਡ ਉਤੇ ਹੋਇਆ। ਤੇਜ਼-ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ ਤੇ ਵਿਚ ਬੈਠੀਆਂ ਸਵਾਰੀਆਂ ਬੁੜਕ ਕੇ ਬਾਹਰ ਡਿੱਗ ਪਈਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement