
ਹਰਿਆਣਾ 'ਚ ਫੌਜ ਭਰਤੀ ਪ੍ਰੀਖਿਆ ਤੋਂ ਵਾਪਸ ਆ ਰਹੇ 10 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।
ਨਵੀਂ ਦਿੱਲੀ : ਹਰਿਆਣਾ 'ਚ ਫੌਜ ਭਰਤੀ ਪ੍ਰੀਖਿਆ ਤੋਂ ਵਾਪਸ ਆ ਰਹੇ 10 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹਰਿਆਣਾ ਦੇ ਜੀਂਦ 'ਚ ਇੱਕ ਆਟੋ ਰਿਕਸ਼ਾ ਅਤੇ ਟਰੱਕ ਦੀ ਟੱਕਰ 'ਚ 10 ਨੌਜਵਾਨਾਂ ਦੀ ਮੌਤ ਹੋ ਗਈ। ਇਹ ਨੌਜਵਾਨ ਫੌਜ ਭਰਤੀ ਪ੍ਰੀਖਿਆ ਤੋਂ ਵਾਪਸ ਆ ਰਹੇ ਸਨ।
Army exam 10 youth death
ਉਨ੍ਹਾਂ ਨੇ ਦੱਸਿਆ ਕਿ ਜੀਂਦ - ਹਿਸਾਰ ਸੜਕ 'ਤੇ ਇੱਕ ਪਿੰਡ ਦੇ ਨਜ਼ਦੀਕ ਮੰਗਲਵਾਰ ਸ਼ਾਮ ਇਹ ਹਾਦਸਾ ਵਾਪਰਿਆ। ਜੀਂਦ ਸਦਰ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Army exam 10 youth death
ਫੌਜ ਭਰਤੀ ਪ੍ਰੀਖਿਆ ਤੋਂ ਆ ਰਹੇ ਜਿਨ੍ਹਾਂ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋਈ ਹੈ, ਉਨ੍ਹਾਂ ਸਭ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜੀਂਦ - ਸਦਰ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਕੇਸ ਵੀ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਆਟੋ ਡਰਾਇਵਰ ਦੀ ਵੀ ਮੌਤ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ