
ਦੁਬਈ ਵਿੱਚ ਸੋਮਵਾਰ ਨੂੰ ਇੱਕ ਮਿੰਨੀ ਬੱਸ ਅਤੇ ਲਾਰੀ ਦੀ ਟੱਕਰ ਹੋ ਗਈ ਜਿਸ ਵਿਚ 7 ਭਾਰਤੀਆਂ ਅਤੇ ਇਕ ਪਾਕਿਸਤਾਨੀ
ਦੁਬਈ : ਦੁਬਈ ਵਿੱਚ ਸੋਮਵਾਰ ਨੂੰ ਇੱਕ ਮਿੰਨੀ ਬੱਸ ਅਤੇ ਲਾਰੀ ਦੀ ਟੱਕਰ ਹੋ ਗਈ ਜਿਸ ਵਿਚ 7 ਭਾਰਤੀਆਂ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ਾਰਜਾਹ ਵੱਲ ਜਾਣ ਵਾਲੀ ਸ਼ੇਖ ਮੁਹੰਮਦ ਬਿਨ ਜਾਇਦ ਰੋਡ 'ਤੇ ਇਹ ਹਾਦਸਾ ਸਵੇਰੇ 4:54 'ਤੇ ਵਾਪਰਿਆ। 14 ਸੀਟਾਂ ਵਾਲੀ ਮਿਨੀ ਬੱਸ ਸੜਕ 'ਤੇ ਖੜ੍ਹੀ ਲਾਰੀ ਨਾਲ ਟਕਰਾ ਗਈ ਜਿਸ ਨਾਲ ਇਹ ਹਾਦਸਾ ਵਾਪਰਿਆ।
Road accident
ਦੁਬਈ ਟ੍ਰੈਫਿਕ ਪੁਲਿਸ ਨੇ ਨਿਦੇਸ਼ਕ ਬ੍ਰਿਗੇਡੀਅਰ ਸੈਫ ਮੁਹੈਰ ਅਲ ਮਝਰੌਈ ਨੇ ਕਿਹਾ ਕਿ ਮਿਨੀ ਬੱਸ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ,ਜਿਸ ਨਾਲ ਇਹ ਹਾਦਸਾ ਵਾਪਰਿਆ। ਇਕ ਹੋਰ ਏਜੰਸੀ ਮੁਤਾਬਕ 7 ਯਤਾਰੀਆਂ ਅਤੇ ਮਿਨੀ ਬੱਸ ਦੇ ਡਰਾਈਵਰ ਦੀ ਲਾਸ਼ ਰਾਸ਼ਿਦ ਹਸਪਤਾਲ ਵਿਚ ਲਿਜਾਈ ਗਈ।
Road accident
ਜਿਸ ਮਗਰੋਂ ਲਾਸ਼ਾਂ ਨੂੰ ਅੰਤਮ ਸੰਸਕਾਰ ਲਈ ਭੇਜ ਦਿੱਤਾ ਗਿਆ। ਬੱਸ ਵਿੱਚ 13 ਯਾਤਰੀ ਅਤੇ ਡਰਾਈਵਰ ਸਵਾਰ ਸੀ, ਜਿਸ 'ਚ ਸੱਤ ਭਾਰਤੀ ਅਤੇ ਇੱਕ ਪਾਕਿਸਤਾਨੀ ਦੀ ਮੌਤ ਹੋ ਗਈ ਅਤੇ ਇੱਕ ਬੰਗਲਾਦੇਸ਼ੀ ਨਾਗਰਿਕ ਦੇ ਨਾਲ ਹੋਰ ਭਾਰਤੀ ਜ਼ਖ਼ਮੀ ਹੋ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ