
4 Punjabi die in Italy: ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਸਿੰਘ (33 ਸਾਲ), ਮਨੋਜ ਕੁਮਾਰ (34), ਹਰਵਿੰਦਰ ਸਿੰਘ (31), ਜਸਕਰਨ ਸਿੰਘ (20) ਸਾਲ ਵਜੋਂ ਹੋਈ ਹੈ।
4 Punjabi workers die in road accident in Italy: ਦੱਖਣੀ ਇਟਲੀ ਦੇ ਰਿਜੋਕਲਾਬਰੀਆਂ ਇਲਾਕੇ ਵਿਚ ਪਿਛਲੇ ਦਿਨ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਦਖਣੀ ਇਟਲੀ ਦੇ ਬਾਸੀਲਕਾਤੋ ਸੂਬੇ ਦੇ ਮਾਤੇਰਾ ਜ਼ਿਲੇ੍ਹ ਵਿਚ ਉਦੋਂ ਵਾਪਰੀ ਜਦੋਂ ਇਹ ਸਾਰੇ ਮੰਦਭਾਗੇ ਨੌਜਵਾਨ ਅਪਣੇ ਬਾਕੀ ਹੋਰ 6 ਸਾਥੀਆਂ ਨਾਲ ਸ਼ਾਮ ਵੇਲੇ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਸਕਾਨਸਾਨੋ ਸ਼ਹਿਰ ਨੇੜੇ ਇਨ੍ਹਾਂ ਦੀ ਰਿਨੋਲਟ ਗੱਡੀ ਨੂੰ ਸਾਹਮਣੇ ਤੋਂ ਆ ਰਹੇ ਟਰੱਕ ਨੇ ਸਿੱਧੇ ਰੂਪ ਵਿਚ ਟੱਕਰ ਮਾਰੀ ਜਿਸ ਦੌਰਾਨ 4 ਪੰਜਾਬੀ ਨੌਜਵਾਨ ਦਮ ਤੋੜ ਗਏ ਜਦੋਂ ਕਿ ਇਨ੍ਹਾਂ ਦੇ ਬਾਕੀ 6 ਸਾਥੀ ਇਟਲੀ ਦੇ ਵੱਖ ਵੱਖ ਹਸਤਪਾਲਾਂ ਵਿਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਸਿੰਘ (33 ਸਾਲ), ਮਨੋਜ ਕੁਮਾਰ (34), ਹਰਵਿੰਦਰ ਸਿੰਘ (31), ਜਸਕਰਨ ਸਿੰਘ (20) ਸਾਲ ਵਜੋਂ ਹੋਈ ਹੈ।
ਮਿਲਾਨ ਤੋਂ ਦਲਜੀਤ ਮੱਕੜ ਦੀ ਰਿਪੋੋਰਟ