
America News: ਪਤਨੀ ਅੰਸੁਲਾ ਤੇ ਦੋਸਤ ਗੰਭੀਰ ਜ਼ਖ਼ਮੀ
Punjabi father and son die in road accident in America: ਅਮਰੀਕਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫ਼ਤਹਿਗੜ੍ਹ ਛੰਨਾ ਪਿੰਡ ਦੇ ਪਿਤਾ-ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਪ੍ਰਦੀਪ ਭਾਰਦਵਾਜ ਦੇ ਚਾਚਾ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਆਪਣੀ ਪਤਨੀ, ਪੁੱਤਰ ਤੇ ਇਕ ਦੋਸਤ ਨਾਲ ਕੈਨੇਡਾ ’ਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਗਿਆ ਸੀ।
ਉਹ ਬਰੈਂਪਟਨ ਤੋਂ ਵਾਪਸ ਅਮਰੀਕਾ ਆ ਰਹੇ ਸਨ ਕਿ ਰਸਤੇ ’ਚ ਇਕ ਤੇਜ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪ੍ਰਦੀਪ ਭਾਰਦਵਾਜ (35) ਤੇ ਉਸ ਦੇ ਪੁੱਤਰ ਆਯਾਂਸ (7) ਦੀ ਮੌਤ ਹੋ ਗਈ। ਉਸਦੀ ਪਤਨੀ ਅੰਸੁਲਾ ਤੇ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਸਮਾਣਾ ਤੋਂ ਮੋਤੀਫ਼ਾਰਮ ਦੀ ਰਿਪੋਰਟ