
Punjabi death in Portugal: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਜਾਹਦਪੁਰ ਨਾਲ ਸੀ ਸਬੰਧਿਤ
Punjabi dies in road accident in Portugal: ਪੁਰਤਗਾਲ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਜਾਹਦਪੁਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮਲਕੀਤ ਐਕਟਿਵਾ 'ਤੇ ਕੰਮ ਤੋਂ ਘਰ ਆ ਰਿਹਾ ਸੀ ਇਸ ਦੌਰਾਨ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਹਾਦਸੇ ਵਿਚ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਰੋਜ਼ੀ ਰੋਟੀ ਲਈ ਢਾਈ ਸਾਲ ਪਹਿਲਾਂ ਆਸਟਰੀਆ ਗਿਆ ਸੀ ਤੇ ਬਾਅਦ ਵਿਤ ਪੱਕੇ ਪੇਪਰ ਲਾਉਣ ਲਈ ਆਸਟਰੀਆ ਤੋਂ ਪੁਰਤਗਾਲ ਚਲਾ ਗਿਆ ਸੀ। ਪੇਪਰ ਮਿਲਣ ਤੋਂ ਬਾਅਦ ਉਹ ਢਾਈ ਕੁ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਵਾਪਸ ਵਿਦੇਸ਼ ਗਿਆ ਸੀ।
ਪੇਪਰ ਮਿਲਣ ਤੋਂ ਬਾਅਦ ਉਹ ਵਾਪਸ ਪਿੰਡ ਸੇਖਵਾਂ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਇਆ ਅਤੇ ਡੇਢ ਕੁ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਵਾਪਸ ਪੁਰਤਗਾਲ ਚਲਾ ਗਿਆ। ਉਸ ਨੇ ਦੱਸਿਆ ਕਿ 3 ਕਿ ਮਲਕੀਤ ਸਿੰਘ ਜਦੋਂ ਅਗਸਤ ਨੂੰ ਸਾਨੂੰ ਜਾਣਕਾਰੀ ਵਾਪਸ ਘਰ ਜਾ ਰਿਹਾ ਸੀ ਤਾਂ ਇਕ ਕਾਰ ਕੰਮ ਤੋਂ ਬਾਅਦ ਸਕੂਟਰੀ 'ਤੇ ਨਾਲ ਹਾਦਸਾ ਵਾਪਰ ਗਿਆ। ਮਲਕੀਤ ਸਿੰਘ ਨੂੰ ਉਸ ਦੇ ਦੋਸਤਾਂ ਨੇ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਮੌਤ ਹੋ ਗਈ।
(For more news apart from “Punjabi dies in road accident in Portugal, ” stay tuned to Rozana Spokesman.)