
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਰਹਿਣ ਵਾਲੀ ਸਤਵੰਤ ਔਜਲਾ ਦੀ ਚਮਕੀ ਕਿਸਮਤ
ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਦੀ ਰਹਿਣ ਵਾਲੀ ਪੰਜਾਬਣ ਦੀ ਇਕ ਮਿਲੀਅਨ ਡਾਲਰ ਯਾਨੀ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸਤਵੰਤ ਔਜਲਾ ਨੇ 25 ਜਨਵਰੀ ਦੇ ਲੋਟੋ 6/49 ਡਰਾਅ ਵਿਚ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ।
ਇਹ ਵੀ ਪੜ੍ਹੋ: ਹੋਲਾ ਮਹੱਲਾ ਦੇਖਣ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਜਦੋਂ ਸਤਵੰਤ ਕੌਰ ਨੂੰ ਇੰਨੀ ਵੱਡੀ ਰਕਮ ਜਿੱਤਣ ਦੀ ਜਾਣਕਾਰੀ ਮਿਲੀ ਤਾਂ ਉਸ ਨੂੰ ਯਕੀਨ ਨਾ ਹੋਇਆ। ਉਸ ਨੇ ਪੁਸ਼ਟੀ ਕਰਨ ਲਈ ਦੋ ਵੱਖ-ਵੱਖ ਗੈਸ ਸਟੇਸ਼ਨ 'ਤੇ ਆਪਣੀ ਟਿਕਟ ਦੀ ਜਾਂਚ ਕੀਤੀ। ਉਹਨਾਂ ਕਿਹਾ ਕਿ ਇਸ ਰਕਮ ਨਾਲ ਉਹ ਆਪਣੇ ਬੇਟੇ ਦੀ ਘਰ ਖਰੀਦਣ ਵਿਚ ਮਦਦ ਕਰਨਾ ਚਾਹੁੰਦੇ ਹਨ।