ਕੈਨੇਡਾ ਵਿੱਚ ਨੌਜਵਾਨ ਦੀ ਚਮਕੀ ਕਿਸਮਤ, ਜਿੱਤੀ ਢਾਈ ਲੱਖ ਡਾਲਰ ਦੀ ਲਾਟਰੀ  

By : KOMALJEET

Published : Jan 6, 2023, 3:35 pm IST
Updated : Jan 6, 2023, 3:35 pm IST
SHARE ARTICLE
Palwinder Sidhu
Palwinder Sidhu

ਕਿਹਾ- ਇਸ ਇਨਾਮੀ ਰਾਸ਼ੀ ਨਾਲ ਸ਼ੁਰੂ ਕਰਾਂਗਾ ਨਵਾਂ ਕਾਰੋਬਾਰ 

Daily Grand Lottery 'ਚ ਜਿੱਤਿਆ 250 ਹਜ਼ਾਰ ਡਾਲਰ ਦਾ ਇਨਾਮ
ਸਰੀ :
ਇੱਕ ਪਾਸੇ ਜਿਥੇ ਕੈਨੇਡਾ ਵਿੱਚ ਬਰਫ਼ੀਲੇ ਤੂਫ਼ਾਨ ਦੇ ਚਲਦੇ ਬਹੁਤ ਸਾਰੇ ਨੌਜਵਾਨਾਂ ਦਾ ਰੁਜ਼ਗਾਰ ਖਤਰੇ ਵਿੱਚ ਹੈ ਉਥੇ ਹੀ ਇੱਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਇਥੇ ਸਰੀ ਦੇ ਰਹਿਣ ਵਾਲੇ ਪਲਵਿੰਦਰ ਸਿੱਧੂ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਢਾਈ ਲੱਖ ਡਾਲਰ ਦੀ ਲਾਟਰੀ ਲੱਗੀ ਹੈ। 

ਸਰੀ ਤੋਂ ਪਲਵਿੰਦਰ ਸਿੱਧੂ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਯਕੀਨ ਨਹੀਂ ਹੋਇਆ ਕਿ ਉਸ ਨੇ ਲਾਟਰੀ ਵਿੱਚ ਇੰਨੀ ਵੱਡੀ ਰਕਮ ਜਿੱਤੀ ਹੈ। ਪਲਵਿੰਦਰ ਨੇ ਸੋਚਿਆ ਕਿ ਇਹ ਢਾਈ ਸੋ ਡਾਲਰ ਹਨ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਇਹ ਉਸ ਦੀ ਸੋਚ ਤੋਂ ਕੀਤੇ ਵੱਧ ਰਕਮ ਹੈ ਤਾਂ ਉਸ ਨੂੰ ਹੈਰਾਨੀ ਦੇ ਨਾਲ ਨਾਲ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ।

ਦੱਸ ਦੇਈਏ ਕਿ ਪਲਵਿੰਦਰ ਸਿੱਧੂ ਨੇ PlayNow.com 'ਤੇ ਜੇਤੂ ਟਿਕਟ ਖਰੀਦੀ ਅਤੇ 19 ਦਸੰਬਰ ਦੇ ਡਰਾਅ ਤੋਂ ਡੇਲੀ ਗ੍ਰੈਂਡ ਇਨਾਮ ਹਾਸਲ ਕੀਤਾ। ਪਲਵਿੰਦਰ ਦਾ ਕਹਿਣਾ ਹੈ ਕਿ ਉਹ ਇਸ ਇਨਾਮੀ ਰਾਸ਼ੀ ਨਾਲ ਆਪਣੇ ਸੁਫ਼ਨੇ ਪੂਰੇ ਕਰੇਗਾ ਜਿਨ੍ਹਾਂ ਵਿੱਚ ਇੱਕ ਘਰ ਖਰੀਦਣਾ ਸ਼ਾਮਲ ਹੈ ਅਤੇ ਉਹ ਨਵਾਂ ਕਾਰੋਬਾਰ ਵੀ ਸ਼ੁਰੂ ਕਰੇਗਾ।

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement