
Punjabi death in Dubai Malout News: ਰੋਜ਼ੀ ਰੋਟੀ ਕਮਾਉਣ ਲਈ ਢਾਈ ਸਾਲ ਪਹਿਲਾਂ ਗਿਆ ਸੀ ਵਿਦੇਸ਼
ਮਲੋਟ (ਜਸਬੀਰ ਸਿੰਘ ਸੇਖੋਂ) : ਰੋਜ਼ੀ ਰੋਟੀ ਕਮਾਉਣ ਦੁਬਈ ਗਏ ਮਲੋਟ ਦੇ ਪਿੰਡ ਮੱਲ ਕਟੋਰਾ ਦੇ ਪਰਵਾਰ ਦੇ ਇਕਲੌਤੇ ਪੁੱਤਰ ਦੀ ਸ਼ੱਕੀ ਹਲਾਤਾਂ ਦੇ ਵਿਚ ਦੁਬਈ ’ਚ ਮੌਤ ਹੋ ਗਈ।
ਪਰਵਾਰ ਮੁਤਾਬਕ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਜਾਣਕਾਰੀ ਮੁਤਾਬਕ 23 ਸਾਲਾ ਨੌਜਵਾਨ ਜਸਨਪ੍ਰੀਤ ਸਿੰਘ ਕਰੀਬ ਢਾਈ ਸਾਲ ਪਹਿਲਾਂ ਰੋਜ਼ਗਾਰ ਦੀ ਤਲਾਸ਼ ’ਚ ਦੁਬਈ ਗਿਆ ਸੀ। ਪਰ ਬੀਤੇ ਦਿਨ ਪਰਵਾਰ ਨੂੰ ਖਬਰ ਮਿਲੀ ਕਿ ਜਸ਼ਨਪ੍ਰੀਤ ਦੀ ਭੇਤ ਭਰੇ ਹਲਾਤਾਂ ਵਿਚ ਮੌਤ ਹੋ ਗਈ ਹੈ।
ਪਰਵਾਰ ਨੇ ਸਮਾਜ ਸੇਵੀ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਐਸ ਪੀ ਸਿੰਘ ਉਬਰਾਏ ਦੇ ਯਤਨਾਂ ਸਦਕਾ ਲਾਸ਼ ਪਿੰਡ ਵਿਚ ਪਹੁੰਚਣ ’ਤੇ ਨੌਜਵਾਨ ਦਾ ਰਸਮੀ ਰੀਤਾ-ਰਿਵਾਜ ਮੁਤਾਬਕ ਪਿੰਡ ’ਚ ਅੰਤਮ ਸਸਕਾਰ ਕੀਤਾ ਗਿਆ।