
ਅਰਬ ਦੇਸ਼ਾਂ ਵਿਚ ਬਹੁਤ ਸਾਰੇ ਭਾਰਤੀਆਂ ਵਿਰੁੱਧ ਇਸਲਾਮਫੋਬੀਆ ਦੇ ਸੰਬੰਧ ਵਿੱਚ ਸਖ਼ਤ ਕਾਰਵਾਈ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਕੈਨੇਡਾ ਵਿੱਚ, ਇੱਕ ਭਾਰਤੀ ਮੁਸਲਿਮ ਵਿਰੋਧੀ ਪੋਸਟਾਂ ਲਿਖਣ ਕਾਰਨ ਆਪਣੀ ਨੌਕਰੀ ਗੁਆ ਬੈਠਾ ਹੈ। ਹਾਲ ਹੀ ਵਿੱਚ, ਅਰਬ ਦੇਸ਼ਾਂ ਵਿਚ ਬਹੁਤ ਸਾਰੇ ਭਾਰਤੀਆਂ ਵਿਰੁੱਧ ਇਸਲਾਮਫੋਬੀਆ ਦੇ ਸੰਬੰਧ ਵਿੱਚ ਸਖ਼ਤ ਕਾਰਵਾਈ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਥੋਂ ਤੱਕ ਕਿ ਯੂਏਈ ਵਿਚ ਕੁੱਝ ਭਾਰਤੀਆਂ ਦੀ ਇਸਲਾਮ ਵਿਰੋਧੀ ਪੋਸਟ ਤੇ ਵਿਵਾਦ ਵਧਣ ਤੇ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਵੀ ਬਿਆਨ ਜਾਰੀ ਕਰਨਾ ਪਿਆ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਗਲਤੀਆਂ ਨਾ ਦੁਹਰਾਉਣ ਹਾਲਾਂਕਿ, ਇਹ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ।
File photo
ਰਵੀ ਹੁੱਡਾ ਇਕ ਭਾਰਤੀ ਵਿਅਕਤੀ ਜੋ ਮੁਸਲਿਮ ਵਿਰੋਧੀ ਟਿੱਪਣੀ ਕਰਕੇ ਕਨੇਡਾ ਵਿੱਚ ਆਪਣੀ ਨੌਕਰੀ ਗੁਆ ਬੈਠਾ ਹੈ। ਰਵੀ ਓਨਟਾਰੀਓ, ਕੈਨੇਡਾ ਵਿੱਚ ਇੱਕ ਰੀਅਲ ਅਸਟੇਟ ਏਜੰਟ ਵਜੋਂ ਕੰਮ ਕਰਦਾ ਸੀ। ਦਰਅਸਲ, ਟੋਰਾਂਟੋ ਵਿੱਚ ਇੱਕ ਮਿਊਸੀਪੈਲਿਟੀ ਨੇ 30 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਸਥਾਨਕ ਮਸਜਿਦਾਂ ਨੂੰ ਰਮਜ਼ਾਨ ਦੇ ਮਹੀਨੇ ਦੌਰਾਨ ਅਜ਼ਾਨ ਲਈ ਲਾਊਡ ਸਪੀਕਰਾਂ ਦੀ ਵਰਤੋਂ ਕਰਨ ਦੀ ਆਗਿਆ ਸੀ। ਇਸ ਐਲਾਨ ਨੂੰ ਲੈ ਕੇ ਹੀ ਵਿਵਾਦ ਸ਼ੁਰੂ ਹੋ ਗਿਆ।
File photo
File photo
File photo
ਬਰੈਂਪਟਨ ਦੇ ਮੇਅਰ ਨੇ ਰਮਜ਼ਾਨ ਹੈਸ਼ਟੈਗ ਦੇ ਨਾਲ ਟਵੀਟ ਕੀਤਾ, “1984 ਵਿੱਚ ਪਾਸ ਕੀਤੇ ਗਏ Noise Law ਵਿਚ ਸਿਰਫ਼ ਚਰਚ ਦੀਆਂ ਘੰਟੀਆਂ ਲਈ ਹੀ ਛੋਟ ਦਿੱਤੀ ਗਈ ਸੀ। ਇਸ ਵਿੱਚ ਹੁਣ ਸਾਰੇ ਧਰਮ ਸ਼ਾਮਲ ਹੋਣਗੇ, ਜਿਸ ਵਿੱਚ ਸਮਾਂ ਅਤੇ ਡੇਸਿਬਲ ਪੱਧਰ ਨੂੰ ਮੰਨਣਾ ਹੋਵੇਗਾ। ਮੁਸਲਿਮ ਭਾਈਚਾਰਾ ਸੂਰਜ ਡੁੱਬਣ ਤੇ ਅਜਾਨ ਪੂਜਾ ਕਰ ਸਕਦਾ ਹੈ ਕਿਉਂਕਿ ਇਹ 2020 ਹੈ ਅਤੇ ਅਸੀਂ ਸਾਰੇ ਧਰਮਾਂ ਨੂੰ ਇਕੋ ਜਿਹੇ ਵੇਖਦੇ ਹਾਂ।"
File photo
ਸੋਸ਼ਲ ਮੀਡੀਆ 'ਤੇ ਮੇਅਰ ਦੇ ਇਸ ਕਦਮ ਦੀ ਮੁਸਲਿਮ ਭਾਈਚਾਰੇ ਨੇ ਬਹੁਤ ਪ੍ਰਸ਼ੰਸਾ ਕੀਤੀ। ਕੁਝ ਉਪਭੋਗਤਾਵਾਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਕਾਰਨ ਮਸਜਿਦ ਨਹੀਂ ਜਾ ਸਕਦੇ, ਇਸ ਲਈ ਸਰਕਾਰ ਦਾ ਇਹ ਕਦਮ ਬਹੁਤ ਸ਼ਲਾਘਾਯੋਗ ਹੈ। ਹਾਲਾਂਕਿ, ਰਵੀ ਹੁੱਡਾ ਨੇ ਮਿਈਸਪੈਲਿਟੀ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਅਤੇ ਉਸਨੇ ਮੁਸਲਮਾਨਾਂ ਖਿਲਾਫ ਇੱਕ ਪੋਸਟ ਲਿਖ ਦਿੱਤੀ।
File photo
ਉਸਨੇ ਲਿਖਿਆ, ''ਅੱਗੇ ਕੀ? ਕੀ ਹੁਣ ਊਠ ਅਤੇ ਬੱਕਰੀਆਂ ਚਰਾਉਣ ਵਾਲਿਆਂ ਲਈ ਵੱਖਰੀ ਲਾਈਨ ਬਣਾਈ ਜਾਵੇਗੀ। ਕੁਰਬਾਨੀ ਦੇ ਨਾਮ 'ਤੇ ਘਰ ਵਿਚ ਹੀ ਜਾਨਵਰਾਂ ਨੂੰ ਮਾਰਿਆ ਜਾਵੇਗਾ, ਕੀ ਵੋਟਾਂ ਦੇ ਲਈ ਕੁੱਝ ਮੁਰਖਾਂ ਨੂੰ ਭਰਮਾਉਣ ਲਈ ਸਾਰੀਆਂ ਔਰਤਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬੁਰਕਾ ਪਾਉਣ ਲਈ ਕਾਨੂੰਨ ਬਣਾਇਆ ਜਾਵੇਗਾ? ''
File photo
ਰਵੀ ਹੁੱਡਾ ਨੇ ਇਹ ਟਵੀਟ ਬਾਅਦ ਵਿਚ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਉਸਦੇ ਟਵੀਟ ਦੇ ਸਕਰੀਨ ਸ਼ਾਟ ਵਾਇਰਲ ਹੋ ਗਏ ਸਨ। ਕੈਨੇਡੀਅਨ ਐਂਟੀ ਹੇਟ ਨੈਟਵਰਕ ਨੇ ਰਵੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਐਂਟੀ ਹੇਟ ਨੈਟਵਰਕ ਨੇ ਟਵੀਟ ਕੀਤਾ, ਏਜੰਟ ਅਤੇ ਰਜਿਸਟਰਡ ਪ੍ਰਮਾਣਿਤ ਇਮੀਗ੍ਰੇਸ਼ਨ ਸਲਾਹਕਾਰ ਰਵੀ ਹੁੱਡਾ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਬਰੈਂਪਟਨ ਮਸਜਿਦਾਂ ਨੂੰ ਉਹ ਛੁੱਟ ਦੇ ਰਿਹਾ ਹੈ ਜੋ ਚਰਚ ਨੂੰ ਮਿਲੀ ਹੋਈ ਹੈ। ਮਿਸੀਸਾਊਗਾ ਵਿਚ ਰਮਜ਼ਾਨ ਦੇ ਦੌਰਾਨ, ਅਜਾਨ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਸਾਧਨ ਬਣ ਗਿਆ ਹੈ। ਕਾਰਵਾਈ ਦੀ ਮੰਗ ਉੱਠਣ ਤੋਂ ਬਾਅਦ, ਰੀਅਲ ਸਟੇਟ ਕੰਪਨੀ ਨੇ ਰਵੀ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ।