ਇਕ ਵਾਰ ਫਿਰ ਮਾਨਵਤਾ ਦੀ ਸੇਵਾ ਲਈ ਸਿੱਖਾਂ ਨੇ ਵਧਾਇਆ ਹੱਥ
Published : May 8, 2020, 7:48 am IST
Updated : May 8, 2020, 7:48 am IST
SHARE ARTICLE
File Photo
File Photo

ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫ਼ੋਰਡ ਦੀ ਪ੍ਰਬੰਧਕ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ 40000 ਦੀ ਮਾਇਆ ਇਕੱਤਰ ਕੀਤੀ ਗਈ।

ਲੰਡਨ, 7 ਮਈ (ਪਪ) : ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫ਼ੋਰਡ ਦੀ ਪ੍ਰਬੰਧਕ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ 40000 ਦੀ ਮਾਇਆ ਇਕੱਤਰ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵਲੋਂ ਮਾਰੀ ਇਕ ਆਵਾਜ਼ ਨੂੰ ਕਬੂਲਦਿਆਂ ਸੰਗਤਾਂ ਵਲੋਂ ਮਾਨਵਤਾ ਦੇ ਭਲੇ ਲਈ ਮਾਇਆ ਇਕੱਠੀ ਕਰ ਕੇ ਮਹਾਮਾਰੀ ਦੇ ਮੌਕੇ ਬਰੈਡਫ਼ੋਰਡ ਰੋਇਲ ਇਨਫ਼ਰਮਰੀ ਹਸਪਤਾਲ ਵਾਸਤੇ ਇਕ ਮਸ਼ੀਨ ਅਤੇ ਦੋ ਪੋਰਟੇਬਲ ਲਾਈਫ਼ ਸੇਵਰ ਚੇਅਰਜ਼ ਖ਼ਰੀਦ ਕੇ ਐਨ.ਐਚ.ਐਸ. ਟਰੱਸਟ ਬਰੈਡਫ਼ੋਰਡ ਨੂੰ ਭੇਂਟ ਕੀਤੀਆਂ ਗਈਆਂ।

File photoFile photo

ਇਸ ਵਿਚ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ, ਬਰੈਡਫ਼ੋਰਡ ਦੀ ਸੰਗਤ ਅਤੇ ਆਸ-ਪਾਸ ਦੇ ਇਲਾਕੇ ਦੀ ਸੰਗਤ ਨੇ ਦਿਲ ਖੋਲ੍ਹ ਕੇ ਮਾਇਆ ਵਿਚ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਗਿੱਲ, ਜਨਰਲ ਸੈਕਟਰੀ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਹਰਦੇਵ ਸਿੰਘ ਦੁਸਾਂਝ, ਸਟੇਜ ਸੈਕਟਰੀ ਕਸ਼ਮੀਰ ਸਿੰਘ ਘੁੰਮਣ ਅਤੇ ਟਰੱਸਟੀ ਕਿਰਨਜੀਤ ਕੌਰ, ਰਾਜਵਿੰਦਰ ਸਿੰਘ ਗਿੱਲ, ਗੁਰਜੀਤ ਸਿੰਘ ਤੂਰ, ਬਲਵਿੰਦਰ ਸਿੰਘ ਬੈਂਸ ਅਤੇ ਸਤਨਾਮ ਸਿੰਘ ਗਿੱਲ ਅਤੇ ਬਾਕੀ ਕਮੇਟੀ ਮੈਂਬਰਾਂ ਵਲੋਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ, ਜਿਨ੍ਹਾਂ ਇਸ ਮਹਾਮਾਰੀ ਦੀ ਔਖੀ ਘੜੀ ਵਿਚ ਦਿਲ ਖੋਲ੍ਹ ਕੇ ਮਾਇਆ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement