
ਫ਼ਿਰੋਜ਼ਪੁਰ ਦੇ ਪਿੰਡ ਛੱਜਾਂਵਾਲੀ ਨਾਲ ਸਬੰਧਤ ਸਨ ਜਤਿੰਦਰ ਸਿੰਘ ਘੁੰਮਣ
ਆਕਲੈਂਡ : ਨਿਊਜ਼ੀਲੈਂਡ ਤੋਂ ਇਕ ਅਤਿ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਗੁਰਜਿੰਦਰ ਸਿੰਘ ਘੁੰਮਣ ਦੇ ਛੋਟੇ ਭਰਾ ਜਤਿੰਦਰ ਸਿੰਘ ਘੁੰਮਣ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ।
ਇਹ ਵੀ ਪੜ੍ਹੋ: ਸਕੂਲੀ ਪਾਠਕ੍ਰਮ 'ਚੋਂ ਮਿਟਾਇਆ ਜਾ ਰਿਹਾ ਹੈ ਸਿੱਖ ਇਤਿਹਾਸ : ਕੁਲਤਾਰ ਸਿੰਘ ਸੰਧਵਾਂ
ਜਤਿੰਦਰ ਸਿੰਘ ਘੁੰਮਣ (48) ਦਾ ਇਲਾਜ ਸਥਾਨਕ ਮਿਡਲਮੋਰ ਹਸਪਤਾਲ ਵਿਖੇ ਚਲ ਰਿਹਾ ਸੀ ਪਰ ਅੱਜ ਸਵੇਰੇ ਹੀ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦੇਈਏ ਕਿ ਜਤਿੰਦਰ ਸਿੰਘ ਘੁੰਮਣ ਫ਼ਿਰੋਜ਼ਪੁਰ ਦੇ ਪਿੰਡ ਛੱਜਾਂਵਾਲੀ ਨਾਲ ਸਬੰਧਤ ਸਨ।
ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਅਪਣੇ ਪ੍ਰਵਾਰ ਨਾਲ ਨਿਊਜ਼ੀਲੈਂਡ ਵਿਖੇ ਰਹਿ ਰਹੇ ਸਨ। ਅੱਜ ਤੜਕੇ ਹੀ ਉਨ੍ਹਾਂ ਨੇ ਹਸਪਤਾਲ ਵਿਚ ਆਖਰੀ ਸਾਹ ਲਏ। ਉਹ ਅਪਣੇ ਪਿੱਛੇ ਪਤਨੀ ਸਰਬਜੀਤ ਕੌਰ ਅਤੇ ਇਕ ਧੀ ਛੱਡ ਗਏ ਹਨ। ਜਤਿੰਦਰ ਸਿੰਘ ਘੁੰਮਣ ਦਾ ਅੰਤਿਮ ਸਸਕਾਰ ਐਨਜ਼ ਫਿਊਨਰਲ ਹੋਮ ਵੀਰੀ ਵਿਖੇ 10 ਮਈ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ।