
ਅਮਰੀਕਾ 'ਚ ਹਿੰਸਾ ਅਪਰਾਧ ਦੀਆਂ ਵਾਰਦਾਤਾਂ ਹਰ ਦਿਨ ਵੱਧਦੇ ਜਾ ਰਹੇ ਹਨ। ਅਮਰੀਕਾ ਦੇ ਕੈਲਿਫੋਰਨਿਆ ਵਿਚ ਦੋ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਇਕ ਬਜ਼ੁਰਗ ਸਿੱਖ...
ਨਿਊਯਾਰਕ : ਅਮਰੀਕਾ 'ਚ ਹਿੰਸਾ ਅਪਰਾਧ ਦੀਆਂ ਵਾਰਦਾਤਾਂ ਹਰ ਦਿਨ ਵੱਧਦੇ ਜਾ ਰਹੇ ਹਨ। ਅਮਰੀਕਾ ਦੇ ਕੈਲਿਫੋਰਨਿਆ ਵਿਚ ਦੋ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਪਹਿਲਾਂ ਬੇਰਹਿਮੀ ਨਾਲ ਕੁਟਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਮੁੰਹ 'ਤੇ ਥੁੱਕ ਦਿਤਾ। ਦੱਸ ਦਈਏ ਕਿ ਅਮਰੀਕਾ ਵਿਚ ਇਕ ਹਫ਼ਤੇ ਦੇ ਅੰਦਰ ਕਿਸੇ ਸਿੱਖ ਵਿਅਕਤੀ ਉਤੇ ਦੂਜੀ ਵਾਰ ਹਮਲਾ ਕੀਤਾ ਗਿਆ ਹੈ। ਮਾਰ ਖਾਣ ਵਾਲੇ ਸਿੱਖ ਵਿਅਕਤੀ ਦੀ ਪਹਿਚਾਣ 71 ਸਾਲ ਦਾ ਸਾਹਿਬ ਸਿੰਘ ਨਟ ਦੇ ਰੂਪ ਵਿਚ ਹੋਈ ਹੈ।
New York Police
ਘਟਨਾ ਵਾਲੀ ਥਾਂ 'ਤੇ ਮੌਜੂਦ ਸਰਵਿਲਾਂਸ ਕੈਮਰੇ ਦੇ ਫੂਟੇਜ ਵਿਚ ਦੇਖਿਆ ਗਿਆ ਕਿ ਸਾਹਿਬ ਸਿੰਘ ਸੋਮਵਾਰ ਦੀ ਸਵੇਰੇ ਕੈਲਿਫੋਰਨੀਆ ਦੇ ਮੋਂਟੇਕਾ ਵਿਚ ਸੜਕ 'ਤੇ ਇਕੱਲੇ ਟਹਿਲ ਰਹੇ ਸਨ, ਉਸੀ ਦੌਰਾਨ ਉਨ੍ਹਾਂ ਦੇ ਉਲਟ ਦਿਸ਼ਾ ਵਿਚ ਚੱਲ ਰਹੇ ਹੂਡੀ ਪਾਏ ਹੋਏ ਦੋ ਅਣਜਾਣ ਵਿਅਕਤੀ ਉਨ੍ਹਾਂ ਦੇ ਕੋਲ ਵਧੇ। ਸਾਹਿਬ ਸਿੰਘ ਉਨ੍ਹਾਂ ਦੋਹਾਂ ਨੂੰ ਦੇਖ ਕੇ ਰੁੱਕ ਗਏ, ਇਸ ਤੋਂ ਬਾਅਦ ਹਮਲਾਵਰਾਂ ਅਤੇ ਸਾਹਿਬ ਦੇ ਵਿਚ ਥੋੜ੍ਹੀ ਦੇਰ ਤੱਕ ਗੱਲਬਾਤ ਹੋਈ। ਫਿਰ ਸਾਹਿਬ ਗੱਲਬਾਤ ਨੂੰ ਖ਼ਤਮ ਕਰ ਉੱਥੇ ਤੋਂ ਨਿਕਲ ਗਏ ਪਰ ਹਮਲਾਵਰ ਕੁੱਝ ਕਹਿੰਦੇ ਹੋਏ ਉਨ੍ਹਾਂ ਦਾ ਪਿੱਛਾ ਕਰਦੇ ਰਹੇ।
Sikh
ਲੰਮੀ ਬਹਿਸ ਤੋਂ ਬਾਅਦ, ਕਾਲੇ ਰੰਗ ਦੀ ਹੁਡੀ ਪਾਏ ਇਕ ਵਿਅਕਤੀ ਨੇ ਸਾਹਿਬ ਦੇ ਢਿੱਡ ਵਿਚ ਅਚਾਨਕ ਜ਼ੋਰ ਨਾਲ ਲੱਤ ਮਾਰੀ, ਜਿਸ ਨਾਲ ਉਹ ਸੜਕ 'ਤੇ ਡਿੱਗ ਗਏ ਅਤੇ ਉਨ੍ਹਾਂ ਦੀ ਪੱਗ ਵੀ ਡਿੱਗ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਉੱਠ ਕੇ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਫਿਰ ਤੋਂ ਉਨ੍ਹਾਂ ਦੇ ਢਿੱਡ 'ਚ ਜ਼ੋਰ ਨਾਲ ਲੱਤ ਮਾਰ ਦਿਤੀ, ਜਿਸ ਤੋਂ ਬਾਅਦ ਉਹ ਦੁਬਾਰਾ ਜ਼ਮੀਨ 'ਤੇ ਡਿੱਗ ਗਏ। ਇਸ ਤੋਂ ਬਾਅਦ ਜਿਸ ਵਿਅਕਤੀ ਨੇ ਸਾਹਿਬ ਉਤੇ ਹਮਲਾ ਕੀਤਾ ਉਹ ਉਨ੍ਹਾਂ ਦੇ ਕਰੀਬ ਆਇਆ ਅਤੇ ਉਨ੍ਹਾਂ ਦੇ ਮੁੰਹ 'ਤੇ ਥੁੱਕ ਦਿਤਾ ਅਤੇ ਉਥੇ ਤੋਂ ਨਿਕਲ ਗਏ।
Sikh
ਹਾਲਾਂਕਿ ਮਾਮਲਾ ਇਥੇ ਖ਼ਤਮ ਨਹੀਂ ਹੋਇਆ, ਹਮਲਾਵਰ ਕੁੱਝ ਸੈਕਿੰਡ ਬਾਅਦ ਸਾਹਿਬ ਦੇ ਕੋਲ ਦੁਬਾਰਾ ਵਾਪਸ ਆਏ ਅਤੇ ਜੱਮ ਕੇ ਕੁੱਟ ਮਾਰ ਕੀਤੀ, ਇਸ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਦੇ ਮੁੰਹ 'ਤੇ ਥੁੱਕ ਦਿਤਾ। ਸਥਾਨਕ ਪੁਲਿਸ ਹਮਲਾਵਰਾਂ ਦਾ ਪਤਾ ਲਗਾਉਣ ਵਿਚ ਜੁੱਟ ਗਈ ਹੈ। ਦੱਸ ਦਈਏ ਕਿ ਅਮਰੀਕਾ ਵਿਚ ਇਕ ਹਫ਼ਤੇ ਦੇ ਅੰਦਰ ਕਿਸੇ ਸਿੱਖ ਵਿਅਕਤੀ 'ਤੇ ਦੂਜੀ ਵਾਰ ਹਮਲਾ ਕੀਤਾ ਗਿਆ ਹੈ।
Surjit Singh
ਇਸ ਤੋਂ ਪਹਿਲਾਂ 31 ਜੁਲਾਈ ਨੂੰ ਕੈਲਿਫੋਰਨੀਆ ਵਿਚ ਨਫ਼ਰਤ ਅਪਰਾਧ ਨੂੰ ਅੰਜਾਮ ਦਿੰਦੇ ਹੋਏ ਦੋ ਗੋਰੇ ਵਿਅਕਤੀਆਂ ਨੇ 50 ਸਾਲ ਦੇ ਸੁਰਜਿਤ ਮੱਲੀ ਦੀ ਪਹਿਲਾਂ ਜੱਮ ਕੇ ਮਾਰ ਕੁੱਟ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਕਿ ਇਥੇ ਤੇਰੀ ਕੋਈ ਜ਼ਰੂਰਤ ਨਹੀਂ ਹੈ, ਤੂੰ ਅਪਣੇ ਦੇਸ਼ ਪਰਤ ਜਾ। (ਏਜੰਸੀ)