
ਵਾਹ! ਬਾਪੂ ਜੀ ਗੱਡ ਤੇ ਝੰਡੇ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਅਸਟਰੇਲੀਆ ਵਿਖੇ 31 ਅਗੱਸਤ ਤੋਂ 6 ਸਤੰਬਰ ਤਕ ਹੋਈ ਓਸ਼ੀਆਨਾ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਨਿਊਜ਼ੀਲੈਂਡ ਤੋਂ ਗਏ 82 ਸਾਲਾ ਸ. ਜਗਜੀਤ ਸਿੰਘ ਕਥੂਰੀਆ ਨੇ ਦੋ ਚਾਂਦੀ ਦੇ ਤਮਗ਼ੇ ਜਿੱਤ ਕੇ ਪੰਜਾਬੀਆਂ ਦਾ ਨਾਂ ਉਚਾ ਕੀਤਾ।
82-year-old Jagjit Singh Kouria won two silver medals in Australia
ਪਹਿਲਾਂ ਤਮਗ਼ਾ ਉਨ੍ਹਾਂ 31 ਅਗੱਸਤ ਨੂੰ ਟ੍ਰਿਪਲ ਜੰਪ ਵਿਚ ਹਾਸਲ ਕੀਤਾ, ਜਦ ਕਿ ਦੂਜਾ ਚਾਂਦੀ ਦਾ ਤਮਗ਼ਾ ਬੀਤੇ ਕੱਲ 3 ਕਿਲੋਮੀਟਰ ਪੈਦਲ ਕਦਮੀ ਵਿਚ ਹਾਸਲ ਕੀਤਾ। ਇਹ ਤਮਗ਼ੇ ਜਿੱਤ ਕੇ ਬਹੁਤ ਸਾਰਿਆਂ ਨੂੰ ਹੈਰਾਨ ਕਰ ਦਿਤਾ ਤੇ ਲੋਕਾਂ ਕਿਹਾ ਵਾਹ! ਬਾਪੂ ਜੀ ਤੁਸੀਂ ਤਾਂ ਆਸਟਰੇਲੀਆ ਪਹੁੰਚ ਕੇ ਨਿਊਜ਼ੀਲੈਂਡ ਦੇ ਝੰਡੇ ਗੱਡ ਦਿਤੇ। ਬਹੁਤ ਸਾਰੇ ਟੀ.ਵੀ. ਚੈਨਲਜ਼ ਨੇ ਇਨ੍ਹਾਂ ਦੀ ਇੰਟਰਵਿਊ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।