ਜਗਜੀਤ ਸਿੰਘ ਕਥੂਰੀਆ ਆਸਟਰੇਲੀਆ 'ਚ ਟ੍ਰਿਪਲ ਜੰਪ ਤੇ ਪੈਦਲ ਕਦਮੀ ਮੁਕਾਬਲੇ 'ਚ ਹਿੱਸਾ ਲੈਣਗੇ
Published : Aug 26, 2019, 7:10 am IST
Updated : Aug 26, 2019, 7:30 am IST
SHARE ARTICLE
jagjit singh kathuria
jagjit singh kathuria

ਉਨ੍ਹਾਂ ਦੀ ਚੋਣ ਮਕੈ (ਆਸਟਰੇਲੀਆ) ਵਿਖੇ 31 ਅਗੱਸਤ ਤੋਂ ਸ਼ੁਰੂ ਹੋ ਰਹੀ 'ਓਸ਼ੀਆਨਾ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2019' ਲਈ ਹੋਈ ਹੈ

ਔਕਲੈਂਡ  (ਹਰਜਿੰਦਰ ਸਿੰਘ ਬਸਿਆਲਾ) : ਭਾਰਤ ਦੀਆਂ ਖਾਦੀਆਂ ਖੁਰਾਕਾਂ ਨਿਊਜ਼ੀਲੈਂਡ ਵਰਗੇ ਮੁਲਕਾਂ 'ਚ ਮਿਲਦੇ ਮੌਕੇ ਜਦੋਂ ਉਮਰਾਂ ਨੂੰ ਪਰ੍ਹਾਂ ਕਰ ਕੇ ਅੰਗੜਾਈ ਲੈ ਲੈਣ ਤਾਂ ਸਾਡੇ ਬਾਬੇ 82 ਸਾਲ ਦੀ ਉਮਰੀ ਅੱਖਰਾਂ ਨੂੰ ਘੁੰਮਾ ਕੇ 28 ਸਾਲਾਂ ਦੇ ਕਰ ਵਿਖਾਉਂਦੇ ਨੇ। ਗੱਲ ਹੈ ਬਸ ਜਜ਼ਬਾ ਰੱਖਣ ਦੀ ਫਿਰ ਉਮਰਾਂ 'ਚ ਕੀ ਰੱਖਿਆ। ਗੱਲ ਕਰਾਂਗੇ 82 ਸਾਲ ਦੇ ਸ. ਜਗਜੀਤ ਸਿੰਘ ਕਥੂਰੀਆ ਦੀ।

ਬਾਪੂ ਜੀ ਨੇ ਜਿੱਥੇ 30ਵੀਆਂ ਨਿਊਜ਼ੀਲੈਂਡ ਮਾਸਟਰ ਗੇਮਾਂ 'ਚ ਸੋਨੇ ਅਤੇ ਚਾਂਦੀ ਦਾ ਤਮਗ਼ਾ ਜਿੱਤ ਕੇ ਨਿਊਜ਼ੀਲੈਂਡ ਵਸਦੇ ਭਾਰਤੀਆਂ ਦਾ ਮਾਣ ਵਧਾਇਆ ਸੀ ਉਥੇ ਬਾਪੂ ਜੀ ਨੇ ਅਪਣੀ ਮਿਹਨਤ ਅਤੇ ਸ਼ੌਕ ਨੂੰ ਬਰਕਰਾਰ ਰੱਖਦਿਆਂ ਹੁਣ ਅਪਣੀ ਉਡਾਰੀ ਅੰਤਰਰਾਸ਼ਟਰੀ ਪੱਧਰ ਦੀ ਕਰ ਲਈ ਹੈ। ਉਨ੍ਹਾਂ ਦੀ ਚੋਣ ਮਕੈ (ਆਸਟਰੇਲੀਆ) ਵਿਖੇ 31 ਅਗੱਸਤ ਤੋਂ ਸ਼ੁਰੂ ਹੋ ਰਹੀ 'ਓਸ਼ੀਆਨਾ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2019' ਲਈ ਹੋਈ ਹੈ। ਉਹ 30 ਅਗੱਸਤ ਨੂੰ ਇਸ 'ਚ ਭਾਗ ਲੈਣ ਜਾ ਰਹੇ ਹਨ। ਉਹ ਟ੍ਰਿਪਲ ਜੰਪ ਅਤੇ ਤਿੰਨ ਕਿਲੋਮੀਟਰ ਦੇ ਪੈਦਲ ਕਦਮੀ ਮੁਕਾਬਲੇ 'ਚ ਭਾਗ ਲੈਣਗੇ।

jagjit singh kathuriajagjit singh kathuria

ਉਹ ਅਪਣਾ ਸਾਰਾ ਖ਼ਰਚਾ ਖ਼ੁਦ ਹੀ ਕਰ ਰਹੇ ਹਨ ਅਤੇ ਹੋਟਲ ਆਦਿ ਦਾ ਵੀ ਖ਼ੁਦ ਹੀ ਪ੍ਰਬੰਧ ਕਰ ਰਹੇ ਹਨ। ਮੇਰੇ ਪੁੱਛਣ 'ਤੇ ਕਿ ਇਥੇ ਬਹੁਤ ਸਾਰੇ ਖੇਡ ਕਲੱਬ ਹਨ ਜੋ ਖਿਡਾਰੀਆਂ ਦੀ ਮਦਦ  ਕਰਦੇ ਹਨ, ਉਹ ਤੁਹਾਡੀ ਮਦਦ ਵਾਸਤੇ ਆ ਸਕਦੇ ਹਨ ਤਾਂ ਉਨ੍ਹਾਂ ਕਿਹਾ,''ਮੈਂ ਕਦੀ ਕਿਸੇ ਨੂੰ ਕਿਹਾ ਨਹੀਂ। ਪੈਨਸ਼ਨ 'ਚੋਂ ਅਪਣਾ ਖ਼ਰਚਾ ਕਰਾਂਗਾ

ਜੇਕਰ ਕਿਸੀ ਖੇਡ ਕਲੱਬ ਨੂੰ ਮੈਨੂੰ ਸਪਾਂਸਰ ਕਰ ਕੇ ਖ਼ੁਸ਼ੀ ਮਿਲਦੀ ਹੋਵੇ ਤਾਂ ਉਹ ਮੇਰੇ ਲਈ ਹੌਂਸਲਾ ਅਫ਼ਜ਼ਾਈ ਅਤੇ ਸ਼ਾਬਾਸ਼ੀ ਹੋਵੇਗੀ।'' ਉਨ੍ਹਾਂ ਦਾ ਖੇਡ ਜਜ਼ਬਾ ਤੇ ਸਿੱਖੀ ਸਰੂਪ ਸਾਰੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਜੋ ਕਿ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਾ ਕੇ ਸਾਡਾ ਮਾਣ ਵਧਾਉਣਗੇ। ਉਨ੍ਹਾਂ ਦੀ ਟਰੈਵਲ ਇੰਸ਼ੋਰੈਂਸ 'ਪੰਜਾਬੀ ਹੈਰਲਡ' ਵਲੋਂ ਸਪਾਂਸਰ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM
Advertisement