ਜੰਮੂ-ਕਸ਼ਮੀਰ'ਚ ਸਥਾਨਕ ਸਰਕਾਰਾਂ ਦੀਆਂ ਚੋਣਾਂ, ਪਹਿਲੇ ਪੜਾਅ'ਚ 63.83 ਫੀਸਦੀ ਮਤਦਾਨ 
Published : Oct 8, 2018, 8:57 pm IST
Updated : Oct 8, 2018, 8:58 pm IST
SHARE ARTICLE
Ramesh Kumar, District Election Officer
Ramesh Kumar, District Election Officer

ਜੰਮੂ-ਕਸ਼ਮੀਰ ਵਿਚ 13 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸਥਾਨਕ ਸਰਕਾਰਾਂ ਚੋਣਾਂ ਹੋਈਆਂ।

ਨਵੀਂ ਦਿਲੀ, ( ਭਾਸ਼ਾ) : ਜੰਮੂ-ਕਸ਼ਮੀਰ ਵਿਚ ਸਥਾਨਕ ਸਰਕਾਰਾਂ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਖਤਮ ਹੋ ਗਈ ਹੈ। ਜੰਮੂ-ਕਸ਼ਮੀਰ ਵਿਚ 13 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸਥਾਨਕ ਸਰਕਾਰਾਂ ਚੋਣਾਂ ਹੋਈਆਂ। ਸੈਨਾ ਅਤੇ ਅਰਧਸੈਨਿਕ ਬਲਾਂ ਦੇ 10 ਹਜ਼ਾਰ ਤੋਂ ਵੱਧ ਜਵਾਨਾਂ ਦੀ ਸੁਰੱਖਿਆ ਵਿਚ ਜੰਮੂ-ਕਸ਼ਮੀਰ ਦੇ 11 ਜਿਲਿਆਂ ਦੇ ਕੁਲ 422 ਵਾਰਡਾਂ ਦੇ 820 ਪੋਲਿੰਸ ਸਟੇਸ਼ਨਨਾਂ ਤੇ ਸਥਾਨਕ ਸਰਕਾਰਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਪਈਆਂ।

A Girl VotingA Girl Voting

ਚੋਣ ਅਧਿਕਾਰੀ ਰਮੇਸ਼ ਕੁਮਾਰ ਨੇ ਵੋਟਿੰਗ ਦੇ ਅੰਕੜਿਆਂ ਸਬੰਧੀ  ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਪੜਾਅ ਵਿਚ ਸ਼ਾਮ 4 ਵਜੇ ਤੱਕ 63.83 ਫੀਸਦੀ ਵੋਟਾਂ ਪਈਆਂ। ਰਾਜੌਰੀ ਵਿਚ ਸੱਭ ਤੋਂ ਵੱਧ ਵੋਟਾਂ ਪਈਆਂ। ਹਾਲਾਂਕਿ ਕਸ਼ਮੀਰ ਵਿਚ ਹਾਲਾਤ ਇਸਦੇ ਉਲਟ ਰਹੇ। ਇਥੇ ਜਿਆਦਾਤਰ ਪੋਲਿੰਗ ਸਟੇਸ਼ਨ ਸੁੰਨੇ ਪਏ ਰਹੇ। ਆਮ ਹੜਤਾਲ ਦੌਰਾਨ ਸ਼੍ਰੀਨਗਰ ਵਿਚ ਸੱਭ ਤੋਂ ਘੱਟ ਵੋਟਾਂ ਪਈਆਂ। ਠੋਸ ਸੁਰੱਖਿਆ ਪ੍ਰਬੰਧਾਂ ਵਿਚ ਜੰਮੂ ਜਿਲੇ ਦੇ ਸਾਰੇ ਨਗਰ ਨਿਗਮਾਂ ਅਤੇ ਵਾਰਡਾਂ ਵਿਚ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

The queue Of VotersThe queue Of Voters

ਜਿਥੇ 5 ਘੰਟਿਆਂ ਵਿਚ 34 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ਰਾਜੌਰੀ ਵਿਚ 55 ਫੀਸਦੀ ਅਤੇ ਪੂੰਛ ਵਿਚ 47 ਫੀਸਦੀ ਵੋਟਾਂ ਪਈਆਂ। ਗਾਂਧੀਨਗਰ, ਆਰਐਸ ਪੁਰਾ ਵਿਚ ਸ਼ਾਂਤੀਪੁਰਣ ਵੋਟਾਂ ਪਈਆਂ। ਪੂਰਾ, ਬਿਨਾਹ, ਅਰਨਿਆ, ਖੌਰ, ਜੁਰਿਆਂ, ਅਖਨੂਰ, ਨੁਸ਼ਹਿਰਾ, ਸੁਰਨਕੋਟ, ਕਲਾਕੋਟ ਅਤੇ ਹੋਰਨਾਂ ਵਾਰਡਾਂ ਵਿਚ ਵੀ ਮਾਹੌਲ ਸ਼ਾਂਤ ਰਿਹਾ। ਜਦਕਿ ਕਸ਼ਮੀਰ ਵਿਚ ਦੋ ਪ੍ਰਮੁਖ ਦਲਾਂ ਨੈਸ਼ਨਲ ਕਾਨਫੰਰਸ ਅਤੇ ਪੀਪਲਜ ਡੈਮੋਕ੍ਰੈਟਿਕ ਪਾਰਟੀ ਨੇ ਇਨਾਂ ਚੌਣਾਂ ਦਾ ਬਾਇਕਾਟ ਕੀਤਾ ਹੈ। ਉਤਰੀ ਕਸ਼ਮੀਰ ਦੇ ਬਾਂਦੀਪੋਰਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਪੋਲਿੰਗ ਬੂਥ ਤੇ ਪੱਥਰਬਾਜ਼ੀ ਕੀਤੀ।

The poilice ForceThe poilice Force

ਇਸ ਪਥੱਰਬਾਜ਼ੀ ਦੇ ਬਾਵਜੂਦ ਸੁਰੱਖਿਆਬਲਾਂ ਦੀ ਚੌਕਸੀ ਕਾਰਣ ਵੋਟਾਂ ਦੀ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਈ। ਇਸ ਦੌਰਾਨ ਪੋਲਿੰਗ ਬੂਥ ਵੱਲ ਆ ਰਹੇ ਵਾਰਡ ਨੰਬਰ 15 ਦੇ ਉਮੀਦਵਾਰ ਆਦਿਲ ਅਲੀ ਬਹੁਰੂ ਪਥੱਰਬਾਜ਼ੀ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨਾਂ ਦੀ ਸੁਰੱਖਿਆ ਵਿਚ ਤੈਨਾਤ ਪੁਲਿਸ ਜਵਾਨਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਂਦੀਪੁਰਾ ਦੇ ਜ਼ਿਲਾ ਹਸਪਤਾਲ ਵਿਖੇ ਆਦਿਲ ਅਲੀ ਨੂੰ ਭਰਤੀ ਕਰਵਾਇਆ ਜਿੱਥੇ ਉਨਾਂ ਦੀ ਹਾਲਤ ਹੁਣ ਸਥਿਰ ਹੈ।

People After VotingPeople After Voting

13 ਸਾਲ ਤੱਕ ਵੋਟਾਂ ਨਾਂ ਪੈਣ ਕਾਰਨ ਲੋਕਾਂ ਵਿਚ ਵੋਟਾਂ ਨੂੰ ਲੈ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਖਾਸ ਗੱਲ ਇਹ ਰਹੀ ਕਿ ਹੁਰੀਅਤ ਅਤੇ ਅਤਿਵਾਦੀ ਸੰਗਠਨਾਂ ਦੀਆਂ ਕਈਆਂ ਅਪੀਲਾਂ ਦੇ ਬਾਵਜੂਦ ਵੀ ਕਸ਼ਮੀਰ ਦੇ ਅਤਿਵਾਦੀ ਪ੍ਰਭਾਵਿਤ ਜਿਲਿਆਂ ਦੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲੀ। ਰਾਜ ਦੇ ਮੁਖ ਚੋਣ ਕਮਿਸ਼ਨਰ ਦੇ ਦਫਤਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ, 

The Process Of votingThe Process Of voting

ਸਵੇਰੇ 11 ਵਜੇ ਤੱਕ ਰਾਜੌਰੀ ਜਿਲੇ ਵਿਚ ਸੱਭ ਤੋਂ ਵੱਧ 55 ਫੀਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਪੂੰਛ ਵਿਚ 47, ਜੰਮੂ ਵਿਚ 34, ਕਾਰਗਿਲ ਵਿਚ 33, ਲੇਹ ਵਿਚ 26, ਕੁਪਵਾੜਾ ਵਿਚ 18, ਅਨੰਤਨਾਗ ਵਿਚ 5, ਬਾਰਾਮੁਲਾ ਅਤੇ ਬੜਗਾਮ ਵਿਚ 3 ਅਤੇ ਬਾਂਦੀਪੋਰਾ ਵਿਚ 2 ਫੀਸਦੀ ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਜੰਮ-ਕਸ਼ਮੀਰ ਵਿਚ ਹੁਣ ਤੱਕ ਦੀਆਂ ਹੋਈਆਂ ਚੋਣਾਂ ਦੇ ਮੁਕਾਬਲੇ ਇਨਾਂ ਚੌਣਾਂ ਦੇ ਅੰਕੜਿਆਂ ਨੂੰ ਸੱਭ ਤੋਂ ਵੱਧ ਸਾਕਾਰਾਤਮਕ ਮੰਨਿਆ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement