ਸੂਰਜ ਸਿੰਘ ਕੈਟੀਕੈਟੀ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤਿਆ ਸੋਨੇ ਦਾ ਤਮਗ਼ਾ
Suraj Singh Katikati: ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਵੱਡੀ ਖ਼ੁਸ਼ੀ ਦੀ ਖ਼ਬਰ ਹੈ ਕਿ ‘ਨਿਊਜ਼ੀਲੈਂਡ ਉਲੰਪਿਕ ਰੈਸਲਿੰਗ ਯੂਨੀਅਨ’ ਦਾ ਹੋਣਹਾਰ ਰੈਸਲਰ (ਪਹਿਲਵਾਨ) ਨੌਜਵਾਨ ਸੂਰਜ ਸਿੰਘ ਕੈਟੀਕੈਟੀ (25) ਲਗਭਗ 6800 ਕਿਲੋਮਟੀਰ ਦੂਰ ਅਮਰੀਕਾ ਦੇ ਇਕ ਸਮੁੰਦਰੀ ਟਾਪੂ ‘ਗੁਆਮ’ ਵਿਖੇ ਕਲ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਖ਼ੂਬ ਚਮਕਿਆ।
57 ਕਿਲੋਗ੍ਰਾਮ ਭਾਰ ਵਰਗ ਵਿਚ ਇਸ ਨੇ ‘ਫ਼ਰੀ ਸਟਾਈਲ ਰੈਸਲਿੰਗ ਚੈਂਪੀਅਨਸ਼ਿਪ’ ਵਿਚ ਹਿੱਸਾ ਲਿਆ ਅਤੇ ਪਹਿਲੇ ਗੇੜ ਵਿਚ 11-10 ਅੰਕਾਂ ਦੇ ਫ਼ਰਕ ਨਾਲ ਮੁਕਾਬਲਾ ਜਿੱਤਿਆ ਅਤੇ ਫਿਰ ਦੂਜੇ ਗੇੜ ਵਿਚ 12-02 ਦੇ ਅੰਕਾਂ ਦੇ ਫਰਕ ਨਾਲ ਮੁਕਾਬਲਾ ਜਿੱਤ ਕੇ ਸੋਨੇ ਦਾ ਤਮਗ਼ਾ ਹਾਸਲ ਕੀਤਾ। ਇਥੇ ਤਕ ਪਹੁੰਚਣ ਲਈ ਉਸ ਨੂੰ ਅਕਤੂਬਰ ਮਹੀਨੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵੀ ਅਪਣੇ ਨਾਂਅ ਕਰਨੀ ਪਈ। ਸੀ।
ਇਸ ਤੋਂ ਪਹਿਲਾਂ ਵੀ ਇਸ ਨੇ ਦੇਸ਼ ਅਤੇ ਵਿਦੇਸ਼ ਵਿਚ ਬਹੁਤ ਸਾਰੇ ਕੁਸ਼ਤੀ ਮੁਕਾਬਲੇ ਜਿੱਤੇ ਹਨ। 2023 ਓਸ਼ੀਆਨਾ ਚੈਂਪੀਅਨਸ਼ਿਪ ਕੈਨਬਰਾ (ਆਸਟਰੇਲੀਆ) ਮੁਕਾਬਲੇ (61 ਕਿਲੋਗ੍ਰਾਮ) ਵਿਚ ਇਸ ਨੇ ਚਾਂਦੀ ਦਾ ਤਮਗ਼ਾ ਜਿਤਿਆ ਸੀ। ਨਿਊਜ਼ੀਲੈਂਡ ਦਾ ਇਹ ਪੰਜਾਬੀ ਨੌਜਵਾਨ ਹੁਣ ਉਲੰਪਿਕ ਦੀ ਤਿਆਰੀ ਵਿਚ ਜੁੱਟ ਗਿਆ ਹੈ ਜਿਸ ਦੇ ਟਰਾਈਲ ਮਾਰਚ ਮਹੀਨੇ ਸ਼ੁਰੂ ਹੋ ਜਾਣੇ ਹਨ।
(For more Punjabi news apart from Suraj Singh Katikati won 'Freestyle Wrestling Championship' in America, stay tuned to Rozana Spokesman)