ਕੈਨੇਡੀਅਨ ਮਾਂ ਚਾਰ ਸਾਲਾ ਪੁੱਤਰ ਨੂੰ ਲੱਭਣ ਲਈ ਖਾ ਰਹੀ ਹੈ ਦਰ-ਦਰ ਠੋਕਰਾਂ, ਪਤੀ ਮੁੰਡੇ ਨੂੰ ਅਗ਼ਵਾ ਕਰ ਕੇ ਲੈ ਆਇਆ ਪੰਜਾਬ
Published : Feb 9, 2025, 7:34 am IST
Updated : Feb 9, 2025, 7:50 am IST
SHARE ARTICLE
Canadian woman reached Mohali to find her child News in punjabi
Canadian woman reached Mohali to find her child News in punjabi

ਕੈਨੇਡਾ ਸਰਕਾਰ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੁੱਜਾ ਮਾਮਲਾ

ਮੋਹਾਲੀ (ਸਤਵਿੰਦਰ ਸਿੰਘ ਧੜਾਕ): ਕੈਨੇਡੀਅਨ ਔਰਤ ਕੈਮਿਲਾ ਵਿਲਾਸ ਅਪਣੇ 5 ਸਾਲਾ ਪੁੱਤਰ ਦੀ ਭਾਲ ਵਿਚ ਪੰਜਾਬ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਸ ਦਾ ਪਤੀ ਕਪਿਲ ਸੂਨਕ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਜੋ ਕਿ ਗ਼ੈਰ ਕਾਨੂੰਨੀ ਢੰਗ ਨਾਲ ਮੁੰਡੇ ਨੂੰ ਭਾਰਤ ਲੈ ਆਇਆ। ਕੈਨੇਡਾ ਸਰਕਾਰ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿਤਾ ਹੈ।

ਕੁੜੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਦਾ ਅਪਣੇ ਪਤੀ ਨਾਲ ਤਲਾਕ ਦਾ ਕੇਸ ਕੈਨੇਡੀਅਨ ਅਦਾਲਤ ਵਿਚ ਚਲ ਰਿਹਾ ਹੈ। ਇਸ ਦੌਰਾਨ ਉਹ ਮੁੰਡੇ ਨੂੰ ਲੈ ਕੇ ਫ਼ਰਾਰ ਹੋ ਗਿਆ। ਕੈਮਿਲਾ ਨੇ ਦਸਿਆ ਕਿ ਟੋਰਾਂਟੋ ਦੀ ਨਿਊ ਮਾਰਕੀਟ ਕੋਰਟ ਹਾਊਸ ਨੇ ਆਦੇਸ਼ ਦਿਤਾ ਸੀ ਕਿ ਬੀਤੀ 8 ਅਗੱਸਤ, 2024 ਨੂੰ ਉਸ ਦੇ ਪਤੀ ਕਪਿਲ ਸੂਨਕ ਨੇ ਬੱਚੇ ਵੇਲੈਂਟੀਨੋ ਦੇ ਨਾਲ ਅਦਾਲਤ ਵਿਚ ਪੇਸ਼ ਹੋਣਾ ਸੀ, ਪਰ ਉਸ ਨੇ ਅਪਣਾ ਘਰ ਅਤੇ ਕੰਪਨੀ ਸਿਰਫ਼ ਇਕ ਡਾਲਰ ਵਿਚ ਵੇਚ ਕੇ ਬੱਚੇ ਨੂੰ ਅਗ਼ਵਾ ਕਰ ਕੇ ਭਾਰਤ ਆ ਗਿਆ। ਕੈਮਿਲਾ ਨੇ ਅੱਗੇ ਦਸਿਆ ਕਿ ਕਪਿਲ ਸੂਨਕ, ਪੰਜਾਬ ਦੇ ਕਸਬੇ ਖਰੜ ਵਿਚ ਇਕ ਘਰ ਖ਼ਰੀਦ ਕੇ ਰਹਿਣ ਲੱਗ ਪਿਆ ਪਰ ਕੈਨੇਡੀਅਨ ਅਦਾਲਤ ਦੇ ਜੱਜ ਡੌਰਿਉ ਨੇ ਉਸ ਦੇ ਗ੍ਰਿਫ਼ਤਾਰੀ ਵਾਰੰਟ 1 ਅਕਤੂਬਰ, 2024 ਨੂੰ ਜਾਰੀ ਕੀਤੇ ਅਤੇ ਇਸੇ ਦਿਨ ਹੀ ਇੰਟਰਪੋਲ ਨੇ ਮੈਂਬਰ ਮੁਲਕਾਂ ਨੂੰ ਸੂਚਿਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ।


ਕੈਮਿਲਾ ਦੇ ਹਾਈ ਕੋਰਟ ਵਿਚ ਵਕੀਲ ਅਭਿਨਵ ਸੂਦ ਨੇ ਦਸਿਆ ਕਿ ਕਪਿਲ, ਭਾਰਤ ਵਿਚ 90-90 ਦਿਨ ਦੇ ਵਕਫ਼ੇ ਨਾਲ ਉਹ 6 ਮਹੀਨਿਆਂ ਤੋਂ ਵੱਧ ਨਹੀਂ ਰਹਿ ਸਕਦਾ ਪਰ ਕੈਨੇਡੀਅਨ ਨਾਗਰਿਕ ਬਿਨਾਂ ਵੀਜ਼ੇ ਤੋਂ ਕਰੀਬ 70 ਦੇਸ਼ਾਂ ਵਿਚ, ਬਗ਼ੈਰ ਵੀਜ਼ੇ ਦੇ ਦਾਖ਼ਲ ਹੋ ਸਕਦੇ ਹੈ ਜਿਸ ਨੂੰ ਵੀਜ਼ਾ ਆਨ ਅਰਾਈਵਲ ਕਹਿੰਦੇ ਹਨ। ਐਡਵੋਕੇਟ ਸੂਦ ਨੇ ਸ਼ੱਕ ਜ਼ਾਹਰ ਕੀਤਾ ਕਿ ਉਹ ਭਾਰਤ ਛੱਡ ਕੇ ਕਿਸੇ ਹੋਰ ਮੁਲਕ ਵਿਚ ਜਾ ਸਕਦਾ ਹੈ।

ਕੈਮਿਲਾ ਨੇ ਦਸਿਆ ਕਿ ਉਸ ਦੇ ਪਤੀ ਦੇ ਪਹਿਲਾਂ ਦੋ ਵਿਆਹ ਭਾਰਤੀ ਕੁੜੀਆਂ ਨਾਲ ਹੋਏ ਸਨ ਅਤੇ ਉਹ ਕਪਿਲ ਦੀ ਤੀਜੀ ਘਰਵਾਲੀ ਸੀ ਜਿਸ ਨੂੰ ਕਿ ਉਸ ਨੇ ਮੈਟਰੀਮੋਨੀਅਲ ਵੈੱਬਸਾਈਟ ਉਤੇ ਵਿਆਹ ਦਾ ਪ੍ਰਸਤਾਵ ਦੇ ਕੇ ਅਤੇ ਵਿਆਹ ਕਰਵਾ ਕੇ ਕੈਨੇਡਾ ਲੈ ਆਇਆ। ਉਸ ਨੇ ਕਿਹਾ ਕਿ ਉਸ ਦਾ ਘਰਵਾਲਾ ਬੇਰਹਿਮ ਸੁਭਾਅ ਦਾ ਮਾਲਕ ਹੈ। ਉਹ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।


ਕੈਮਿਲਾ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਰਕਾਰ ਅਤੇ ਕਪਿਲ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਉਹ ਅਪਣੇ ਵਕੀਲ ਅਭਿਨਵ ਸੂਦ ਨਾਲ ਡੀਐਸਪੀ ਖਰੜ ਨੂੰ ਮਿਲੀ ਪਰ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਹੀ ਕਪਿਲ ਅਪਣੇ ਰਿਸ਼ਤੇਦਾਰਾਂ ਕੋਲ ਪਾਣੀਪਤ ਭੱਜ ਗਿਆ। ਕੈਮਿਲਾ ਨੇ ਦਸਿਆ ਕਿ ਉਹ ਪਾਣੀਪਤ ਵੀ ਗਈ ਅਤੇ ਪ੍ਰਸ਼ਾਸਨ ਨੂੰ ਮਿਲੀ। ਬਾਲ ਭਲਾਈ ਕਾਊਂਸਿਲ ਅਤੇ ਪੁਲਿਸ ਨੇ ਉਸ ਦੇ ਪਤੀ ਨੂੰ ਲੱਭ ਕੇ ਹਦਾਇਤ ਕੀਤੀ ਕਿ 17/2/2025 ਨੂੰ ਉਹ ਕਮੇਟੀ ਦੇ ਅਧਿਕਾਰੀਆਂ ਨਾਲ ਹਾਈ ਕੋਰਟ ਪੇਸ਼ ਹੋਵੇਗਾ। ਕੈਮਿਲਾ ਨੇ ਰੋਂਦੇ ਹੋਏ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸ ਦੇ ਪਤੀ ਨੂੰ ਭਾਰਤ ਛੱਡ ਕੇ ਕਿਸੇ ਹੋਰ ਮੁਲਕ ਜਾਣ ਤੋਂ ਰੋਕਿਆ ਜਾਵੇ ਅਤੇ ਉਸ ਦੇ ਬੱਚੇ ਦਾ ਬਚਾਅ ਕੀਤਾ ਜਾਵੇ। ਨਾਲ ਹੀ ਕੈਮਿਲਾ ਨੇ ਹਾਈ ਕੋਰਟ ਨੂੰ ਵੀ ਅਪੀਲ ਕੀਤੀ ਕਿ ਉਸ ਦੇ ਮਾਮਲੇ ’ਤੇ ਛੇਤੀ ਕਾਰਵਾਈ ਕੀਤੀ ਜਾਵੇ।  

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement