ਕੈਨੇਡਾ ਦੇ ਸੁਪਨੇ ਦੇਖਣ ਵਾਲਿਆਂ ’ਚ ਵਧੀ ਨਿਰਾਸ਼ਾ, ਵੱਡੇ ਪੱਧਰ ’ਤੇ ਲਟਕੀਆਂ ਇਮੀਗ੍ਰੇਸ਼ਨ ਅਰਜ਼ੀਆਂ
Published : May 9, 2022, 2:00 pm IST
Updated : May 9, 2022, 2:00 pm IST
SHARE ARTICLE
Canada Immigration
Canada Immigration

ਅਪ੍ਰੈਲ ’ਚ ਸਾਰੀਆਂ ਸ਼੍ਰੇਣੀਆਂ ਦਾ ਬੈਕਲਾਗ ਵਧ ਕੇ ਹੋਇਆ 20 ਲੱਖ ਤੋਂ ਜ਼ਿਆਦਾ ਜੋ ਕਿ ਮਾਰਚ ’ਚ ਲਗਭਗ 18 ਲੱਖ ਸੀ ਇਹ ਅੰਕੜਾ

 

ਓਟਾਵਾ - ਕੈਨੇਡਾ ਵਿਦੇਸ਼ੀਆਂ ਲਈ ਸ ਤੋਂ ਵਧੀਆ ਜਗ੍ਹਾ ਮੰਨੀ ਜਾਂਦੀ ਹੈ ਤੇ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਪਰ ਜੋ ਇਮੀਗ੍ਰੇਸ਼ਨ ਅਰਜ਼ੀਆਂ ਹਨ ਉਹ ਵੱਡੇ ਪੱਧਰ 'ਤੇ ਪੈਡੰਗ ਪਈਆਂ ਹਨ। ਕੈਨੇਡਾ ਸਰਕਾਰ ਵਿਦੇਸ਼ੀਆਂ ਲਈ ਬਿਹਤਰ ਇਮੀਗ੍ਰੇਸ਼ਨ ਅਤੇ ਸਥਾਈ ਨਾਗਰਿਕਤਾ ਪ੍ਰਦਾਨ ਦੇ ਦਾਅਵੇ ਕਰਦੀ ਹੈ ਪਰ ਸੱਚ ਇਹ ਹੈ ਕਿ ਅਪ੍ਰਵਾਸੀਆਂ ਦੇ ਵਧਦੇ ਬੈਕਲਾਗ,  ਕਮਿਊਨੀਕੇਸ਼ਨ ਅਤੇ ਪਾਰਦਰਸ਼ਿਤਾ ਦੀ ਕਮੀ ਦੇ ਕਾਰਨ ਕੈਨੇਡਾ ਦੇ ਸੁਪਨੇ ਦੇਖਣ ਵਾਲਿਆਂ ’ਚ ਨਿਰਾਸ਼ਾ ਵਧ ਰਹੀ ਹੈ।

 CanadaCanada

ਇਕ ਇਮੀਗ੍ਰੇਸ਼ਨ ਨਿਊਜ਼ ਵੈੱਬਸਾਈਟ ਸੀ. ਆਈ. ਸੀ. ਨਿਊਜ਼ ਵੱਲੋਂ ਪ੍ਰਕਾਸ਼ਿਤ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦੇ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਸਾਰੀਆਂ ਸ਼੍ਰੇਣੀਆਂ ਦਾ ਬੈਕਲਾਗ ਵਧ ਕੇ 20 ਲੱਖ ਤੋਂ ਜ਼ਿਆਦਾ ਹੋ ਗਿਆ ਹੈ ਜੋ ਕਿ ਮਾਰਚ ’ਚ ਲਗਭਗ 18 ਲੱਖ ਸੀ।
ਇਕ ਸਥਾਨਕ ਨਿਊਜ਼ ਚੈਨਲ ਦਾ ਦਾਅਵਾ ਹੈ ਕਿ ਬੈਕਲਾਗ ’ਚ ਫਸੇ ਲੋਕਾਂ ਦੀਆਂ ਉਸ ਨੂੰ 100 ਤੋਂ ਵੱਧ ਪ੍ਰਤੀਕਰਿਆਵਾਂ ਮਿਲੀਆਂ ਹਨ। ਵੀਜ਼ਾ ਪ੍ਰੋਸੈਸਿੰਗ ਸਮੇਂ ’ਚ ਦੇਰੀ ਦਾ ਸਾਹਮਣਾ ਕਰਨ ਵਾਲਿਆਂ ਤੋਂ ਲੈ ਕੇ ਸਥਾਈ ਨਿਵਾਸੀ ਬਣਨ ਦੀ ਉਡੀਕ ਕਰਨ ਵਾਲੇ ਲੋਕ ਸ਼ਾਮਲ ਹਨ।

ImmigrationImmigration

ਮੇਘਰਾਜ ਸਿੰਘ ਸੋਲੰਕੀ ਵਿੰਡਸਰ, ਓਂਟਸ ’ਚ ਸਥਿਤ ਇਕ ਕਾਰੋਬਾਰ ਅਤੇ ਅਨੁਪਾਲਣ ਵਿਸ਼ਲੇਸ਼ਕ ਹਨ। ਉਹ ਉਨ੍ਹਾਂ 20 ਲੱਖ ਬਿਨੈਕਾਰਾਂ ’ਚੋਂ ਇਕ ਹਨ, ਜਿਨ੍ਹਾਂ ਦਾ ਮਾਮਲਾ ਅਜੇ ਵੀ ਲਟਕਿਆ ਹੋਇਆ ਹੈ। ਉਹ ਆਪਣੇ ਪਰਿਵਾਰ ਦੇ ਸਥਾਈ ਨਿਵਾਸ ਦੀ ਐਪਲੀਕੇਸ਼ਨ ’ਤੇ ਲਗਭਗ ਤਿੰਨ ਸਾਲਾਂ ਤੋਂ ਉਡੀਕ ਕਰ ਰਹੇ ਹਨ। ਸਤੰਬਰ 2019 ’ਚ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੇ ਕੈਨੇਡਾ ਕੰਮ ਦੇ ਤਜਰਬੇ ਵਾਲੇ ਕੁਸ਼ਲ ਮਜ਼ਦੂਰਾਂ ਲਈ ਡਿਜ਼ਾਈਨ ਕੀਤੇ ਗਏ ਕੈਨੇਡਾ ਤਜਰਬੇਕਾਰ ਵਰਗ (ਸੀ. ਈ. ਸੀ.) ’ਚ ਅਪਲਾਈ ਕੀਤਾ ਹੈ। ਸੋਲੰਕੀ ਨੂੰ 4 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਆਪਣੀ ਐਪਲੀਕੇਸ਼ਨ ਦੀ ਸਥਿਤੀ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਕੋਈ ਅਪਡੇਟ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਹੋਵੇਗਾ।

Golden opportunity for immigrants to work in Canada Canada

ਸੀ. ਈ. ਸੀ. ਅਰਜ਼ੀਆਂ ਸਤੰਬਰ 2021 ਤੋਂ ਰੁਕੀਆਂ ਹੋਈਆਂ ਹਨ ਪਰ ਆਈ. ਆਰ. ਸੀ. ਸੀ. ਦੀ ਯੋਜਨਾ ਜੁਲਾਈ 2022 ਦੀ ਸ਼ੁਰੂਆਤ ’ਚ ਉਨ੍ਹਾਂ ਨੂੰ ਫਿਰ ਤੋਂ ਸ਼ੁਰੂ ਕੀਤੀ ਹੈ। ਸੋਲੰਕੀ ਨੇ ਕਿਹਾ ਕਿ ਅਸੀਂ ਕੈਨੇਡਾ ’ਚ ਇਕ ਵਧੀਆ ਜੀਵਨ ਜਿਉਣ, ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਆਦਿ ਲਈ ਇਕੱਠਿਆਂ ਬਹੁਤ ਸਾਰੇ ਸੁਪਨੇ ਵੇਖੇ ਹਨ। ਸੋਲੰਕੀ ਕੈਨੇਡਾ ’ਚ ਵਰਕ ਵੀਜ਼ੇ ਦੇ ਤਹਿਤ ਰਹਿ ਰਹੇ ਹਨ, ਉਨ੍ਹਾਂ ਦੀ ਪਤਨੀ ਅਜੇ ਵੀ ਭਾਰਤ ’ਚ ਹੀ ਹੈ। ਜਦੋਂ ਤੱਕ ਉਨ੍ਹਾਂ ਨੂੰ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਨਹੀਂ ਹੋ ਜਾਂਦਾ, ਉਦੋਂ ਤੱਕ ਉਨ੍ਹਾਂ ਨੂੰ ਭਾਰਤ ’ਚ ਹੀ ਰਹਿਣਾ ਪਵੇਗਾ।

CanadaCanada

ਉਨ੍ਹਾਂ ਪਿਛਲੇ ਸਾਲ ਸਤੰਬਰ ’ਚ ਆਪਣੀ ਪਤਨੀ ਲਈ ਵਿਜ਼ੀਟਰ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਸੀ। ਸੋਲੰਕੀ ਨੇ ਇਸ ਮਹੀਨੇ ਫਿਰ ਤੋਂ ਅਪਲਾਈ ਕੀਤਾ ਹੈ ਅਤੇ ਪ੍ਰਤੀਕਿਰਿਆ ਸੁਣਨ ਦਾ ਇੰਤਜ਼ਾਰ ਕਰ ਰਹੇ ਹਾਂ। ਸੋਲੰਕੀ ਦਾ ਕਹਿਣਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਨਾਲ ਉਨ੍ਹਾਂ ਦਾ ਤਜਰਬਾ ਇੰਨਾ ਨਿਰਾਸ਼ਾਜਨਕ ਹੈ, ਉਨ੍ਹਾਂ ਨੇ ਕੈਨੇਡਾ ’ਚ ਪਹਿਲਾਂ ਤੋਂ ਹੀ ਇਕ ਘਰ ਖਰੀਦਣ ਦੇ ਬਾਵਜੂਦ ਆਪਣੀ ਅਰਜ਼ੀ ਨੂੰ ਛੱਡਣ ਅਤੇ ਸਥਾਈ ਰੂਪ ’ਚ ਭਾਰਤ ਵਾਪਸ ਜਾਣ ’ਤੇ ਵਿਚਾਰ ਕੀਤਾ।

 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement