
'ਸੈਂਟਰ ਫੋਰ ਮੈਡੀਕੇਅਰ' ਦੇ ਉਪ ਪ੍ਰਸ਼ਾਸਕ ਅਤੇ ਨਿਰਦੇਸ਼ਕ ਦੇ ਰੂਪ ਵਿਚ ਡਾਕਟਰ ਸ਼ੇਸ਼ਮਣੀ ਦਾ ਕਾਰਜਕਾਲ 6 ਜੁਲਾਈ ਤੋਂ ਸ਼ੁਰੂ ਹੋਇਆ।
ਵਾਸ਼ਿੰਗਟਨ : ਭਾਰਤੀ-ਅਮਰੀਕੀ ਸਿਹਤ ਨੀਤੀ ਮਾਹਰ ਡਾਕਟਰ ਮੀਨਾ ਸ਼ੇਸ਼ਮਣੀ (Meena Seshamani) ਨੂੰ 'ਯੂਐੱਸ. ਸੈਂਟਰ ਫੌਰ ਮੈਡੀਕੇਅਰ' ਦੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ ਵਿਚ ਉਹਨਾਂ ਨੇ ਸੱਤਾ ਟਰਾਂਸਫਰ ਦੌਰਾਨ ਸਿਹਤ ਅਤੇ ਮਨੁੱਖੀ ਸੇਵਾ ਏਜੰਸੀ ਸਮੀਖਿਆ ਦਲ ਨਾਲ ਵੀ ਕੰਮ ਕੀਤਾ ਸੀ।
Meena Seshamani
ਸ਼ੇਸ਼ਮਣੀ 65 ਸਾਲ ਜਾਂ ਉਸ ਨਾਲੋਂ ਵੱਧ ਉਮਰ ਦੇ ਲੋਕਾਂ, ਅਪਾਹਜ਼ਾਂ ਅਤੇ ਗੁਰਦੇ ਦੀ ਬੀਮਾਰੀ ਨਾਲ ਪੀੜਤ ਲੋਕ, ਜੋ ਮੈਡੀਕੇਅਰ ਕਵਰੇਜ਼ 'ਤੇ ਨਿਰਭਰ ਹਨ, ਉਹਨਾਂ ਦੀ ਸੇਵਾ ਕਰਨ ਵਿਚ ਸੰਸਥਾ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ। 'ਸੈਂਟਰ ਫੋਰ ਮੈਡੀਕੇਅਰ' ਦੇ ਉਪ ਪ੍ਰਸ਼ਾਸਕ ਅਤੇ ਨਿਰਦੇਸ਼ਕ ਦੇ ਰੂਪ ਵਿਚ ਡਾਕਟਰ ਸ਼ੇਸ਼ਮਣੀ ਦਾ ਕਾਰਜਕਾਲ 6 ਜੁਲਾਈ ਤੋਂ ਸ਼ੁਰੂ ਹੋਇਆ। ਸੀ.ਐੱਮ.ਐੱਸ. (ਮੈਡੀਕੇਅਰ ਅਤੇ ਮੈਡੀਕੇਡ ਸੇਵਾਵਾਂ ਦੇ ਕੇਂਦਰਾਂ) ਪ੍ਰਸ਼ਾਸਕ ਚਿਕਿਵਟਾ ਬਰੂਕਸ-ਲਾਸੁਰ ਨੇ ਕਿਹਾ,''ਇਕ ਸਿਹਤ ਦੇਖਭਾਲ ਕਾਰਜਕਾਰੀ, ਸਿਹਤ ਅਰਥਸ਼ਾਸਤਰੀ, ਡਾਕਟਰ ਅਤੇ ਸਿਹਤ ਨੀਤੀ ਮਾਹਰ ਦੇ ਰੂਪ ਵਿਚ ਮੀਨਾ ਸੀ.ਐੱਮ.ਐੱਸ. ਲਈ ਕੰਮ ਕਰੇਗੀ।''
ਇਹ ਵੀ ਪੜ੍ਹੋ - ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ: ਪਤਨੀ ਦਾ ਕਤਲ ਕਰ ਗੋਬਰ ਗੈਸ ਦੇ ਪਲਾਂਟ 'ਚ ਸੁੱਟੀ ਲਾਸ਼
Meena Seshamani
ਇਹ ਵੀ ਪੜ੍ਹੋ - ਅੰਮ੍ਰਿਤਸਰ‘ ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਉਹਨਾਂ ਨੇ ਕਿਹਾ,''ਮੈਡੀਕੇਅਰ 'ਤੇ ਭਰੋਸਾ ਕਰਨ ਵਾਲੇ ਲੋਕਾਂ ਨੂੰ ਗੁਣਵੱਤਾ ਭਰਪੂਰ ਸਿਹਤ ਦੇਖਭਾਲ ਪ੍ਰਦਾਨ ਕਰੇਗਾ ਜਿਵੇਂ ਕਿ ਅਸੀਂ ਕਰਦੇ ਆਏ ਹਾਂ ਅਤੇ ਇਸ ਨੂੰ ਅੱਗੇ ਵਧਾਉਣਾ ਸੀ.ਐੱਮ.ਐੱਸ. ਦੀ ਤਰਜੀਹ ਹੈ। ਮੈਂ ਖੁਸ਼ ਹਾਂ ਕਿ ਡਾਕਟਰ ਸ਼ੇਸ਼ਮਣੀ ਉਪ ਪ੍ਰਸ਼ਾਸਕ ਅਤੇ ਸੈਂਟਰ ਫੋਰ ਮੈਡੀਕੇਅਰ ਦੀ ਨਿਰਦੇਸ਼ਕ ਦੇ ਰੂਪ ਵਿਚ ਇਸ ਸੰਬੰਧ ਵਿਚ ਇਕ ਨਵਾਂ ਦ੍ਰਿਸ਼ਟੀਕੌਣ ਪੇਸ਼ ਕਰੇਗੀ ਕਿ ਸਿਹਤ ਨੀਤੀ ਦਾ ਮਰੀਜ਼ਾਂ ਦੇ ਵਾਸਤਵਿਕ ਜੀਵਨ 'ਤੇ ਕੀ ਅਸਰ ਪੈਂਦਾ ਹੈ।'' ਸ਼ੇਸ਼ਮਣੀ (Meena Seshamani) ਨੇ ਬ੍ਰਾਊਨ ਯੂਨੀਵਰਸਿਟੀ ਤੋਂ ਬਿਜ਼ਨੈੱਸ ਇਕਨੌਮਿਕਸ ਵਿਚ ਬੀ.ਏ. ਆਨਰਸ ਕੀਤਾ ਹੈ। ਯੂਨੀਵਰਸਿਟੀ ਆਫ ਪੈਨਸਿਲਵੇਨੀਆ ਸਕੂਲ ਆਫ ਮੈਡੀਸਨ ਤੋਂ ਐੱਮ.ਡੀ. ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਸਹਤ ਅਰਥਸ਼ਾਸਤਰ ਵਿਚ ਪੀ.ਐੱਚ.ਡੀ ਕੀਤੀ ਹੈ।