Kotkapura News: ਮਨੀਲਾ ਵਿਚ ਹੋਈ ਪੰਜਾਬੀ ਦੀ ਅਚਨਚੇਤ ਮੌਤ
Published : Oct 9, 2025, 6:56 am IST
Updated : Oct 9, 2025, 8:24 am IST
SHARE ARTICLE
Punjabi youth dead in Manila Aulakh Kotkapura
Punjabi youth dead in Manila Aulakh Kotkapura

Kotkapura News: ਕੁਝ ਦਿਨਾਂ ਤੋਂ ਸਨ ਬੀਮਾਰ

 Punjabi youth dead in Manila Aulakh Kotkapura: ਕੋਟਕਪੂਰਾ ਦੇ ਨੇੜਲੇ ਪਿੰਡ ਔਲਖ ਦੇ ਏਕਨੂਰ ਕਲੱਬ ਦੇ ਪ੍ਰਧਾਨ ਬਾਜ ਸਿੰਘ ਔਲਖ ਦੇ ਸਤਿਕਾਰਤ ਚਾਚਾ ਬਲਵੰਤ ਸਿੰਘ ਔਲਖ ਦੀ ਮਨੀਲਾ ਵਿਖੇ ਹੋਈ ਅਚਾਨਕ ਮੌਤ ਦੀ ਖਬਰ ਮਿਲਣ ਨਾਲ ਪਿੰਡ ਵਿੱਚ ਮਾਤਮ ਛਾ ਗਿਆ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਔਲਖ ਕੁਝ ਦਿਨ ਬਿਮਾਰ ਰਹਿਣ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪਿੰਡ ਵਾਸੀਆਂ ਮੁਤਾਬਿਕ ਬਲਵੰਤ ਸਿੰਘ ਔਲਖ ਜਦੋਂ ਵੀ ਮਨੀਲਾ ਤੋਂ ਪੰਜਾਬ ਆਪਣੇ ਪਿੰਡ ਔਲਖ ਆਉਂਦੇ ਸਨ ਤਾਂ ਹਰ ਛੋਟੇ ਵੱਡੇ ਨੂੰ ਪਿਆਰ ਕਰਨਾ, ਉਹਨਾਂ ਦੇ ਸੁਭਾਅ ਦਾ ਹਿੱਸਾ ਸੀ, ਕਿਉਂਕਿ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ।
 

ਬਲਵੰਤ ਸਿੰਘ ਔਲਖ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਰੌਂਦਿਆਂ ਵਿਲਕਦਿਆਂ ਛੱਡ ਗਏ ਹਨ। ਪਿੰਡ ਦੇ ਸਾਬਕਾ ਸਰਪੰਚ ਤੇ ਸਮਾਜਸੇਵੀ ਊਧਮ ਸਿੰਘ ਔਲਖ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਬਲਵੰਤ ਸਿੰਘ ਔਲਖ ਦੇ ਅਚਾਨਕ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੋਟਕਪੂਰਾ  ਤੋਂ ਗੁਰਿੰਦਰ ਸਿੰਘ ਦੀ ਰਿਪੋਰਟ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement