
ਭਾਰਤੀ - ਅਮਰੀਕੀ ਕਾਰੋਬਾਰੀ ਹੈਰੀ ਸਿੰਘ ਸਿੰਧੂ ਕੈਲੀਫੋਰਨੀਆ ਰਾਜ ਦੇ ਵੱਡੇ ਸ਼ਹਿਰਾਂ ਵਿਚੋਂ ਇਕ ਅਨਾਹਿਮ ਦੇ ਮੇਅਰ ਚੁਣੇ ਗਏ ਹਨ। ਸਿੱਧੂ 2002 ਤੋਂ 2012 ਵਿ...
ਵਾਸ਼ਿੰਗਟਨ : (ਭਾਸ਼ਾ) ਭਾਰਤੀ - ਅਮਰੀਕੀ ਕਾਰੋਬਾਰੀ ਹੈਰੀ ਸਿੰਘ ਸਿੰਧੂ ਕੈਲੀਫੋਰਨੀਆ ਰਾਜ ਦੇ ਵੱਡੇ ਸ਼ਹਿਰਾਂ ਵਿਚੋਂ ਇਕ ਅਨਾਹਿਮ ਦੇ ਮੇਅਰ ਚੁਣੇ ਗਏ ਹਨ। ਸਿੱਧੂ 2002 ਤੋਂ 2012 ਵਿਚ 8 ਸਾਲ ਤੱਕ ਅਨਾਹਿਮ ਸਿਟੀ ਕਾਉਂਸਿਲ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ 6 ਨਵੰਬਰ ਨੂੰ ਹੋਏ ਮੱਧਵਰਤੀ ਚੋਣ ਵਿਚ ਐਸ਼ਲੇਗ ਐਟਕੇਨ ਨੂੰ ਹਰਾਇਆ। ਉਹ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹੋਣਗੇ।
Sikh businessman Harry Singh Sidhu
ਚੋਣ ਵਿਚ ਜਿੱਤ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੈਂ ਸਨਮਾਨਿਤ ਅਤੇ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ ਕਿ ਅਪਣੇ ਸ਼ਹਿਰ ਨੂੰ ਇੱਕਜੁਟ ਰੱਖਣ ਅਤੇ ਅਗਵਾਈ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਹੈ। ਭਾਰਤ ਵਿਚ ਜੰਮੇ ਸਿੱਧੂ ਅਪਣੇ ਮਾ-ਪਿਓ ਦੇ ਨਾਲ 1974 ਵਿਚ ਅਮਰੀਕਾ ਗਏ ਅਤੇ ਫਿਲਾਡੇਲਫਿਆ ਵਿਚ ਬਸ ਗਏ।