ਅਮਰੀਕਾ ਵਿਚ ਲੋੜਵੰਦਾਂ ਦਾ ਸਹਾਰਾ ਬਣਿਆ ਸਿੱਖ ਭਾਈਚਾਰਾ, ਨਿਰਸਵਾਰਥ ਭਰ ਰਿਹੈ ਲੱਖਾਂ ਦਾ ਢਿੱਡ
Published : Jun 10, 2020, 12:46 pm IST
Updated : Jun 10, 2020, 1:02 pm IST
SHARE ARTICLE
Sikh community
Sikh community

ਅਮਰੀਕਾ ਛੇ ਮਹੀਨਿਆਂ ਬਾਅਦ ਵੀ ਕੋਰੋਨਾ ਦੀ ਚਪੇਟ ਵਿਚ ਹੈ, ਇਸ ਕਾਰਨ ਲੱਗੇ ਲੌਕਡਾਊਨ ਦੇ ਚਲਦੇ ਅਮਰੀਕਾ ਵਿਚ ਲੱਖਾਂ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ ਹਨ।

ਨਿਊਯਾਰਕ: ਅਮਰੀਕਾ ਛੇ ਮਹੀਨਿਆਂ ਬਾਅਦ ਵੀ ਕੋਰੋਨਾ ਦੀ ਚਪੇਟ ਵਿਚ ਹੈ, ਇਸ ਕਾਰਨ ਲੌਕਡਾਊਨ ਦੇ ਚਲਦੇ ਅਮਰੀਕਾ ਵਿਚ ਲੱਖਾਂ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ ਹਨ। ਅਜਿਹੇ ਵਿਚ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਮਿਲ ਰਹੀ ਹੈ।

SikhsSikhs

ਇਸ ਦੌਰਾਨ ਅਮਰੀਕਾ ਵਿਚ ਵਸੇ ਸਿੱਖ ਮਨੁੱਖਤਾ ਦੀ ਅਨੋਖੀ ਮਿਸਾਲ ਪੇਸ਼ ਕਰ ਰਹੇ ਹਨ। ਇਹ ਲੋਕ ਬੁਰੇ ਸਮੇਂ ਵਿਚ ਭੁੱਖੇ ਲੋਕਾਂ ਦਾ ਢਿੱਡ ਭਰ ਰਹੇ ਹਨ। 
ਅਜਿਹਾ ਸਿਰਫ ਕਿਸੇ ਇਕ ਥਾਂ ਨਹੀਂ ਬਲਕਿ ਪੂਰੇ ਅਮਰੀਕਾ ਵਿਚ ਹੋ ਰਿਹਾ ਹੈ।

SikhsSikh

ਕਵੀਨ ਵਿਲੇਜ ਦੀ ਇਕ ਇਮਾਰਤ ਵਿਚ 30 ਸਿੱਖਾਂ ਨੇ ਮਿਲ ਕੇ ਬੀਤੇ ਤਿੰਨ ਮਹੀਨਿਆਂ ਵਿਚ 1.45 ਲੱਖ ਲੋਕਾਂ ਨੂੰ ਮੁਫਤ ਵਿਚ ਖਾਣਾ ਖਿਲਾਇਆ। ਦਰਅਸਲ ਇੱਥੇ ਇਕ ਗੁਰਦੁਆਰਾ ਸਾਹਿਬ ਹੈ।  ਨਿਊਯਾਰਕ ਦੇ ਸਿੱਖ ਸੈਂਟਰ ਦੇ ਗੁਰਦੁਆਰਾ ਸਾਹਿਬ ਵਿਚ ਚੱਲਦੇ ਲੰਗਰ ਨਾਲ ਲੱਖਾਂ ਲੋਕ ਅਪਣਾ ਢਿੱਡ ਭਰ ਰਹੇ ਹਨ।

Sikh Turban Mask Corona Virus Sikh

ਖ਼ਾਸ ਗੱਲ ਇਹ ਹੈ ਕਿ ਇੱਥੇ ਨਾ ਸਿਰਫ ਲੋੜਵੰਦਾਂ ਨੂੰ ਖਾਣਾ ਦਿੱਤਾ ਜਾਂਦਾ ਹੈ ਬਲਕਿ ਇਸ ਦੇ ਨਾਲ ਪਾਣੀ ਸਮੇਤ ਹੋਰ ਚੀਜ਼ਾਂ ਮਾਸਕ ਆਦਿ ਵੀ ਮੁਹੱਈਆ ਕਰਵਾਏ ਜਾਂਦੇ ਹਨ।  ਵਰਲਡ ਸਿੱਖ ਕਮਿਊਨਿਟੀ ਦੇ ਕੋ-ਆਰਡੀਨੇਟਰ ਹਿੰਮਤ ਸਿੰਘ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕਾਲੇ ਦੀ ਮੌਤ ਤੋਂ ਬਾਅਦ ਜਿੱਥੇ ਵੀ ਸ਼ਾਂਤੀ ਪੂਰਣ ਪ੍ਰਦਰਸ਼ਨ ਹੁੰਦਾ ਹੈ ਉਹ ਲੋਕ ਉੱਥੇ ਲੋਕਾਂ ਲਈ ਖਾਣਾ ਲੈ ਕੇ ਪਹੁੰਚ ਜਾਂਦੇ ਹਨ। ਲੰਗਰ ਲਈ ਸੰਸਥਾ ਨੇ ਬੰਦ ਪਏ ਰੈਸਟੋਰੈਂਟ ਅਤੇ ਸਕੂਲਾਂ ਦੀ ਵੀ ਵਰਤੋਂ ਕੀਤੀ ਹੈ।

SikhsSikhs

ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇਸ ਮੁਸ਼ਕਿਲ ਦੀ ਘੜੀ ਵਿਚ ਵੀ 80 ਗੁਰਦੁਆਰੇ ਅਮਰੀਕਾ ਵਾਸੀਆਂ ਦੀ ਸੇਵਾਂ ਵਿਚ ਦਿਨ-ਰਾਤ ਲੱਗੇ ਹੋਏ ਹਨ। ਸਿੱਖ ਕੌਲੀਜ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਜੀਤ ਕੌਰ ਨੇ ਦੱਸਿਆ ਕਿ ਇਹ ਉਹਨਾਂ ਦੇ ਜੀਵਨ ਦਾ ਹਿੱਸਾ ਹੈ। ਸਿੱਖ ਭਾਈਚਾਰੇ ਦਾ ਹਰ ਵਿਅਕਤੀ ਅਪਣੀ ਆਮਦਨ ਵਿਚੋਂ ਦਸਵੰਧ ਕੱਢਦਾ ਹੈ। ਇਸ ਦੀ ਬਦੌਲਤ ਲੋੜਵੰਦਾਂ ਦੀ ਸੇਵਾ ਦਾ ਕੰਮ ਚਲਦਾ ਰਹਿੰਦਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement