ਖ਼ਬਰਾਂ |

ਤਾਜ਼ਾ |

ਪਟਿਆਲਾ ਦੇ ਨੌਜਵਾਨ ਦਾ ਅਮਰੀਕਾ ਵਿਚ ਗੋਲੀ ਮਾਰ ਕੇ ਕਤਲ 
Published : Oct 10, 2023, 9:03 pm IST
Updated : Oct 10, 2023, 9:03 pm IST
SHARE ARTICLE
Karanveer singh
Karanveer singh

2 ਸਾਲ ਪਹਿਲਾਂ 50 ਲੱਖ ਖਰਚ ਕੇ ਗਿਆ ਸੀ ਅਮਰੀਕਾ

ਸਮਾਣਾ : ਸਮਾਣਾ ਸਬ ਡਵੀਜ਼ਨ ਦੇ ਪਿੰਡ ਤਲਵੰਡੀ ਮਲਿਕ ਦੇ ਕਰਨਵੀਰ ਸਿੰਘ ਦਾ ਕੈਲੀਫੋਰਨੀਆ (ਅਮਰੀਕਾ) 'ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਰਨਵੀਰ ਸਿੰਘ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦੋ ਸਾਲ ਪਹਿਲਾਂ ਸੁਨਿਹਰੇ ਭਵਿੱਖ ਲਈ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ ਅਤੇ ਉੱਥੇ ਇੱਕ ਸਟੋਰ ਵਿਚ ਕੰਮ ਕਰਦਾ ਸੀ।

ਉਹ ਪਿਛਲੇ 3 ਦਿਨਾਂ ਤੋਂ ਫੋਨ ਨਹੀਂ ਚੁੱਕ ਰਿਹਾ ਸੀ ਅਤੇ ਨਾ ਹੀ ਉਸ ਨਾਲ ਗੱਲ ਕਰ ਰਿਹਾ ਸੀ, ਜਿਸ ਕਾਰਨ ਉਸ ਦੇ ਨਜ਼ਦੀਕੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੰਗਲਵਾਰ ਸਵੇਰੇ ਉਸ ਦੇ ਸਟੋਰ ਮਾਲਕ ਨੇ ਫੋਨ ਕਰ ਕੇ ਕਰਨ ਦੇ ਕਤਲ ਦੀ ਸੂਚਨਾ ਦਿੱਤੀ।  

ਪਰਿਵਾਰ ਮੁਤਾਬਕ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ। ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਕਰਨਵੀਰ ਨੇ ਵਿਦੇਸ਼ ਜਾਣ ਲਈ ਆਪਣੀ ਜ਼ਮੀਨ ਵੇਚ ਕੇ 50 ਲੱਖ ਰੁਪਏ ਖਰਚ ਕੀਤੇ ਸਨ। ਉਹ ਉਥੇ ਗਿਆ ਅਤੇ 2 ਸਾਲ ਅਮਰੀਕਾ ਵਿਚ ਕੰਮ ਕੀਤਾ ਪਰ ਪਿਛਲੇ 2 ਦਿਨਾਂ ਤੋਂ ਉਹਨਾਂ ਦੀ ਨੌਜਵਾਨ ਨਾਲ ਗੱਲ ਨਹੀਂ ਹੋ ਰਹੀ ਸੀ ਤੇ  ਅੱਜ ਪਰਿਵਾਰ ਨੂੰ ਉਸ ਦੇ ਕਤਲ ਦੀ ਖ਼ਬਰ ਮਿਲੀ। 

SHARE ARTICLE

ਏਜੰਸੀ

Advertisement

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM

E20 ਤੇਲ ਤੋਂ ਬਾਅਦ ਅਦਾਲਤ ਦਾ ਵੱਡਾ ਫ਼ੈਸਲਾ! ਗਾਹਕ ਨੂੰ ਮਿਲੇਗੀ ਨਵੀਂ ਗੱਡੀ | ਕੰਪਨੀ ਨੂੰ Court ਦਾ ਹੁਕਮ

16 Jul 2026 2:59 PM

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM
Advertisement