ਪੰਜਾਬੀ ਹਫ਼ਤਾ: ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗੇ ਪੰਜਾਬੀ ਵਿਚ ਸਾਈਨ ਬੋਰਡ
Published : Nov 10, 2024, 7:07 am IST
Updated : Nov 10, 2024, 7:47 am IST
SHARE ARTICLE
Signboard in Punjabi at Papatoetoe Domino's Pizza Store auckland News
Signboard in Punjabi at Papatoetoe Domino's Pizza Store auckland News

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਈਆ ਖੁਰਦ ਨੇ ਕੀਤਾ ਇਹ ਸ਼ਲਾਘਾਯੋਗ ਉਪਰਾਲਾ

ਆਕਲੈਂਡ : ਨਿਊਜ਼ੀਲੈਂਡ ’ਚ ‘ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ’ (1 ਤੋਂ 7 ਨਵੰਬਰ 2024 ਤਕ) ਮਨਾਇਆ ਗਿਆ। ਇਸ ਸਬੰਧੀ ਜਿੱਥੇ ਕਈ ਤਰ੍ਹਾਂ ਦੇ ਸਮਾਗਮ ਹੋ ਰਹੇ ਹਨ, ਉਥੇ ਬੇਨਤੀ ਕੀਤੀ ਗਈ ਸੀ ਕਿ ਜੇਕਰ ਅਪਣੇ ਪੰਜਾਬੀ ਕਾਰੋਬਾਰੀ ਭਰਾ-ਭੈਣ ਅਪਣੇ ਬਿਜ਼ਨਸ ਉਤੇ ਲੱਗੇ ਬੋਰਡ ਨੂੰ ਪੰਜਾਬੀ ਵਿਚ ਵੀ ਲਿਖਵਾ ਸਕਣ। ਅਜਿਹਾ ਹੀ ਇਕ ਸਲਾਹੁਣਯੋਗ ਕਾਰਜ ਕੀਤਾ ਹੈ ਵੀਰ ਹਰਿੰਦਰ ਸਿੰਘ ਮਾਨ, ਪਿੰਡ ਰਈਆ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਵਾਲਿਆਂ ਨੇ। 2002 ਵਿਚ ਉਹ ਨਿਊਜ਼ੀਲੈਂਡ ਆਏ ਅਤੇ 2012 ਤੋਂ ਡੋਮੀਨੋਜ਼ ਪੀਜ਼ਾ ਸਟੋਰ ਦੇ ਬਿਜ਼ਨਸ ਵਿਚ ਹਨ। 

ਅਪਣੇ ਵੀਰ ਦਵਿੰਦਰ ਸਿੰਘ ਨਾਲ ਉਹ ਸੰਯੁਕਤ ਪਰਵਾਰ ਵਿਚ ਅੱਗੇ ਵਧ ਰਹੇ ਹਨ। ਇਸ ਵੇਲੇ ਇਹ ਚਾਰ ਸਟੋਰਾਂ ਦੇ ਮਾਲਕ ਹਨ ਅਤੇ ਪੰਜਾਬੀਆਂ ਦੀ ਰਾਜਧਾਨੀ ਪਾਪਾਟੋਏਟੋਏ ਵਾਲੇ ਡੋਮੀਨੋਜ਼ ਪੀਜ਼ਾ ਸਟੋਰ ਉਤੇ ਉਨ੍ਹਾਂ ਨੇ ਪੰਜਾਬੀ ਵਿਚ ਬੋਰਡ ਲਗਾ ਕੇ ਇਸ ਨੂੰ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਤ ਕੀਤਾ। ਇਹ ਸਟੋਰ 16 ਸੇਂਟ ਜੌਰਜ਼ ਸਟਰੀਟ ਪਾਪਾਟੋਏਟੋਏ ਉਤੇ ਸਥਿਤ ਹੈ। ਇਨ੍ਹਾਂ ਦੇ ਦਰਜਨਾਂ ਕਰਮਚਾਰੀਆਂ ਵਾਲੇ ਇਨ੍ਹਾਂ ਚਾਰਾਂ ਸਟੋਰਾਂ ਉਤੇ ਰੋਜ਼ਾਨਾ ਸੈਂਕੜੇ ਲੋਕ ਪੀਜ਼ਾ ਵਾਸਤੇ ਪਹੁੰਚਦੇ ਹਨ। 

ਇਸ ਸਬੰਧੀ ਹਰਿੰਦਰ ਸਿੰਘ ਮਾਨ ਹੁਰਾਂ ਨੇ ਕਿਹਾ ਕਿ,‘‘ਜਿਵੇਂ ਹਰ ਕੋਈ ਜਾਣਦਾ  ਹੈ ਕਿ ‘ਪੰਜਾਬੀ ਹੇੈਰਲਡ ਅਖ਼ਬਾਰ’, ‘ਰੇਡੀਓ ਸਪਾਈਸ’, ‘ਕੂਕ ਸਮਾਚਾਰ’, ‘ਡੇਲੀ ਖ਼ਬਰ’ ਅਤੇ ਹੋਰ ਅਦਾਰਿਆਂ ਦੇ ਸਹਿਯੋਗ ਨਾਲ ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ, ਮੈਂ ਇਸ ਜਸ਼ਨ ਨੂੰ ਅਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਨਮਾਨ ਪੈਦਾ ਕਰਨ ਦਾ ਵਧੀਆ ਮੌਕਾ ਮੰਨਦਾ ਹਾਂ। ਮੈਨੂੰ ਨਵੀਂ ਪੀੜ੍ਹੀ ਨੂੰ ਪੰਜਾਬੀ ਪੜ੍ਹਾਉਣ-ਲਿਖਾਉਣ ਵਾਲੇ ਕਿਸੇ ਵੀ ਪੰਜਾਬੀ ਸਕੂਲ ਜਾਂ ਸੰਸਥਾ ਦਾ ਸਮਰਥਨ ਕਰਨ ਵਿਚ ਹਮੇਸ਼ਾ ਖ਼ੁਸ਼ੀ ਹੋਵੇਗੀ। ਜੇਕਰ ਕੋਈ ਸਕੂਲ ਜਾਂ ਸੰਸਥਾ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਲਗਵਾ ਰਹੀ ਹੈ ਤਾਂ ਉਹ ਮੇਰੇ ਨਾਲ 021 309 980 ’ਤੇ ਸੰਪਰਕ ਕਰ ਸਕਦੇ ਹਨ।’’


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement