
Jagraon News: ਪੁਲਿਸ ਨੇ ਚਾਚੇ ਸਮੇਤ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Uncle killed nephew in Malaysia News in punjabi ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ 23 ਸਾਲਾਂ ਨੌਜਵਾਨ ਦਾ ਮਲੇਸ਼ੀਆ ’ਚ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਵਿਦੇਸ਼ ਸੱਦਣ ਵਾਲੇ ਚਾਚੇ ਜਗਦੇਵ ਸਿੰਘ ਨੇ ਹੀ ਇਕ ਮਲੇਸ਼ੀਅਨ ਸਮੇਤ 10 ਵਿਅਕਤੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ। ਹਾਲਾਂਕਿ ਮਾਰਨ ਵਾਲਾ ਉਸ ਦਾ ਸਕਾ ਚਾਚਾ ਨਹੀਂ ਪਰ ਇੱਕੋ ਪਿੰਡ ਦੇ ਹੋਣ ਕਾਰਨ ਉਸ ਨੂੰ ਮ੍ਰਿਤਕ ਸਮੇਤ ਸਾਰੇ ਭੈਣ ਭਰਾ ਚਾਚਾ ਆਖਦੇ ਸਨ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਪਾਕਿਸਤਾਨੀ ਡਰੋਨ ਸਮੇਤ 3.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਬੀਤੀ 1 ਦਸੰਬਰ ਦੀ ਰਾਤ ਨੂੰ ਜਗਦੇਵ ਸਿੰਘ ਨੇ ਇੱਕ ਮਲੇਸ਼ੀਅਨ ਅਤੇ ਹੋਰ ਨੌਜਵਾਨਾਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਦਾ ਅਗਲੀ ਸਵੇਰ ਖੁਲਾਸਾ ਹੋਣ ’ਤੇ ਮਲੇਸ਼ੀਆ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਜਸਪ੍ਰੀਤ ਦੇ ਕਤਲ ਨੂੰ ਹਾਦਸਾ ਦਿਖਾਉਣ ਵਿਚ ਚਲਾਕੀ ਵਰਤ ਰਹੇ ਜਗਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: Jalandhar News: ਅਮਰੀਕਾ ਤੋਂ ਵਾਪਸ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
ਜਦ ਕਿ ਕਤਲ ਵਿਚ ਸ਼ਾਮਲ ਇੱਕ ਮਲੇਸ਼ੀਅਨ ਅਜੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਰਿਵਾਰ ਨੂੰ ਸਿਰਫ 2 ਮਹੀਨੇ ਪਹਿਲਾਂ ਹੀ ਮਲੇਸ਼ੀਆ ਗਏ ਜਸਪ੍ਰੀਤ ਦੇ ਭਰਾ ਲਵਪ੍ਰੀਤ ਸਿੰਘ ਨੇ ਭਾਰਤ ਫੋਨ ਕਰ ਕੇ ਦੱਸਿਆ ਜਿਸ ਤੋਂ ਬਾਅਦ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ।