
ਪਹਿਲੀ ਵਾਰ ਐਡਵਾਈਜ਼ਰੀ ਪੈਨਲ ਲਈ ਕਿਸੇ ਦਸਤਾਰਧਾਰੀ ਸਿੱਖ ਦੀ ਹੋਈ ਚੋਣ
ਆਕਲੈਂਡ(ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦੇ ਖ਼ਾਸਕਰ ਆਕਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਹੁਣ ਆਕਲੈਂਡ ਕੌਂਸਲ ਵਿਚ ਸਥਾਪਤ ਸਾਂਝੇ ਐਥਨਿਕ ਸਲਾਹਕਾਰ ਪੈਨਲ ‘ਐਥਨਿਕ ਕਮਿਊਨਿਟੀ ਐਡਵਾਈਜ਼ਰੀ ਪੈਨਲ’ ਵਿਚ ਸਿੱਖ ਪਹਿਚਾਣ ਵਾਲੀ ਐਂਟਰੀ ਹੋ ਗਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਤੀਜੇ ਧਮਾਕੇ ਪਿੱਛੇ ਕਿਸ ਦੀ ਸਾਜ਼ਿਸ਼ ਕੰਮ ਕਰ ਰਹੀ ਹੈ
ਪਰਮਿੰਦਰ ਸਿੰਘ ਪਾਪਾਟੋਏਟੋਏ ਜੋ ਕਿ ਰੇਡੀਉ ਸਪਾਈਸ ਦੇ ਕਰਤਾ ਧਰਤਾ, ਬਿਹਤਰੀਨ ਪੇਸ਼ਕਾਰ, ਲੇਖਕ ਅਤੇ ਕਾਊਂਟੀਜ਼ ਮੈਨੁਕਾਉ ਪੁਲਿਸ ਵਿਚ ਵੀ ਕਮਿਊਨਿਟੀ ਸਲਾਹਕਾਰ ਬੋਰਡ ਦੇ ਮੈਂਬਰ ਹਨ, ਨੂੰ ਹੁਣ ‘ਐਥਨਿਕ ਕਮਿਊਨਿਟੀ ਐਡਵਾਈਜ਼ਰੀ ਪੈਨਲ ਫ਼ਾਰ ਆਕਲੈਂਡ ਕੌਂਸਲ’ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (12 ਮਈ 2023)
ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਦੀ ਚੋਣ ਇਸ ਪੈਨਲ ਲਈ ਕੀਤੀ ਗਈ ਹੋਵੇ। ਪੈਨਲ ਦਾ ਮੈਂਬਰ ਹੁੰਦਿਆ ਉਨ੍ਹਾਂ ਦਾ ਮੁੱਖ ਕੰਮ ਭਾਈਚਾਰਕ ਮਾਮਲਿਆਂ ਵਿਚ ਸਭਿਆਚਾਰਕ ਅਤੇ ਵਿਰਸੇ ਦੇ ਪੱਖ ਤੋਂ ਜਿਥੇ ਗੱਲ ਸਮਝਾਉਣ ਦੀ ਲੋੜ ਪਏਗੀ ਉਹ ਅਪਣਾ ਪੱਖ ਰੱਖ ਸਕਣਗੇ।