Canada Satwinder Sharma News: ਕੈਨੇਡਾ ਤੋਂ ਵੱਡੀ ਖ਼ਬਰ, ਸਰੀ 'ਚ ਉੱਘੇ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
Published : Jun 12, 2025, 12:30 pm IST
Updated : Jun 12, 2025, 12:30 pm IST
SHARE ARTICLE
Prominent businessman Satwinder Sharma shot dead in Surrey
Prominent businessman Satwinder Sharma shot dead in Surrey

ਬਠਿੰਡਾ ਦੇ ਜਲਾਲ ਨਾਲ ਸਬੰਧਿਤ ਸੀ ਸਤਵਿੰਦਰ ਸ਼ਰਮਾ

Prominent businessman Satwinder Sharma shot dead in Surrey : ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਕੈਨੇਡਾ ਦੇ ਸਰੀ ਸ਼ਹਿਰ  ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਫਲੀਟਵੁੱਡ ਇਲਾਕੇ 'ਚ ਕੁਝ ਅਣਪਛਾਤਿਆਂ ਵੱਲੋਂ ਉੱਘੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।  ਮ੍ਰਿਤਕ ਦੀ ਪਛਾਣ ਸਤਵਿੰਦਰ ਸ਼ਰਮਾ ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਸਰੀ ਦੇ ਫਲੀਡਵੁੱਡ ਇਲਾਕੇ ਦੀ 160 ਸਟਰੀਟ ਅਤੇ 84 ਐਵਨਿਊ 'ਤੇ ਸਥਿਤ ਪ੍ਰੋਫੈਸ਼ਨਲ ਬਿਲਡਿੰਗ 'ਚ ਉੱਘੇ ਕਾਰੋਬਾਰੀ ਸਤਵਿੰਦਰ ਸ਼ਰਮਾ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ।

ਗੋਲੀਆਂ ਲੱਗਣ ਨਾਲ ਸਤਵਿੰਦਰ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਐਬਸਫੋਰਡ ਸ਼ਹਿਰ ਨਾਲ ਸੰਬੰਧਿਤ ਸ਼ਰਮਾ ਪ੍ਰਾਪਟੀ ਡੀਲਰ ਦੇ ਨਾਲ-ਨਾਲ ਲੇਬਰ ਠੇਕੇਦਾਰ ਦੇ ਕੰਮ ਨਾਲ ਜੁੜੇ ਹੋਏ ਸਨ|
ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ
 

Tags: india

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement