ਖ਼ਬਰਾਂ |

ਤਾਜ਼ਾ |

ਨਿਊਜ਼ੀਲੈਂਡ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ
Published : Jul 12, 2018, 12:33 pm IST
Updated : Jul 12, 2018, 12:33 pm IST
SHARE ARTICLE
Parminder Singh Jabbal
Parminder Singh Jabbal

ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਸਵੇਰ ਦਾ ਸਮਾਂ ਸ਼ੋਕਮਈ ਰਿਹਾ, ਜਦੋਂ ਇਥੋਂ ਲਗਪਗ 215 ਕਿਲੋਮੀਟਰ ਦੂਰ ਟੌਰੰਗਾ ਸ਼ਹਿਰ ਦੇ ਨੇੜੇ ਸਟੇਟ ਹਾਈਵੇਅ...

ਆਕਲੈਂਡ : ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਸਵੇਰ ਦਾ ਸਮਾਂ ਸ਼ੋਕਮਈ ਰਿਹਾ, ਜਦੋਂ ਇਥੋਂ ਲਗਪਗ 215 ਕਿਲੋਮੀਟਰ ਦੂਰ ਟੌਰੰਗਾ ਸ਼ਹਿਰ ਦੇ ਨੇੜੇ ਸਟੇਟ ਹਾਈਵੇਅ ਨੰਬਰ-36 ਉਤੇ ਤੜਕੇ 4 ਵਜੇ ਇਕ 28 ਸਾਲਾ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਜੱਬਲ ਸਪੁੱਤਰ ਕੁਲਜੀਤ ਸਿੰਘ ਸ਼ਿਵਾ ਨਗਰ ਗਲੀ ਨੰਬਰ-11 ਲੁਧਿਆਣਾ ਦੀ ਕਾਰ-ਟਰੱਕ ਦੁਰਘਟਨਾ ਵਿਚ ਮੌਤ ਹੋ ਗਈ। ਟਰੱਕ ਡਰਾਈਵਰ ਵੀ ਜ਼ਖ਼ਮੀ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। 

ਪੀੜਤ ਪਰਵਾਰ ਨੇ ਦਸਿਆ ਕਿ ਪਰਮਿੰਦਰ ਸਿੰਘ ਤਿੰਨ ਕੁ ਸਾਲ ਪਹਿਲਾਂ ਇਥੇ 'ਟੋਇ-ਓਹੋਮਾਇ ਕਾਲਜ' ਰੋਟੋਰੂਆ ਸ਼ਹਿਰ ਵਿਖੇ ਪੜ੍ਹਾਈ ਕਰਨ ਗਿਆ ਸੀ ਅਤੇ ਅੱਜ-ਕੱਲ੍ਹ ਵਰਕ ਵੀਜ਼ੇ ਉਤੇ ਸੀ। ਉਹ ਹਸਪਤਾਲ 'ਚ ਕੰਮ ਕਰਦਾ ਸੀ ਅਤੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਦੁਰਘਟਨਾ ਬਾਅਦ ਐਮਰਜੈਂਸੀ ਸੇਵਾਵਾਂ ਨੇ ਅਪਣੀ ਕਾਰਵਾਈ ਕੀਤੀ ਅਤੇ ਸੀਰੀਅਸ ਇਨਵੈਸਟੀਗੇਸ਼ਨ ਦਸਤਾ ਵੀ ਪਹੁੰਚਿਆ।

ਸੜਕ ਨੂੰ ਦੁਪਹਿਰ ਤਕ ਬੰਦ ਰਖਿਆ ਗਿਆ। ਪਰਮਿੰਦਰ ਸਿੰਘ ਮਾਪਿਆਂ ਦਾ ਵੱਡਾ ਪੁੱਤਰ ਸੀ ਅਤੇ ਉਸ ਦਾ ਇਕ ਛੋਟਾ ਭਰਾ ਅਤੇ ਭੈਣ ਹੈ। ਪਰਵਾਰ ਦਾ ਛੋਟਾ ਜਿਹਾ ਬਿਜਨਸ ਹੈ ਅਤੇ ਉਨ੍ਹਾਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਹੋ ਸਕੇ ਤਾਂ ਆਰਥਕ ਸਹਾਇਤਾ ਵੀ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement