
ਦਿੱਲੀ-ਲਖਨਊ ਨੈਸ਼ਨਲ ਹਾਈਵੇਅ ਨੂੰ ਚੌੜਾ ਕਰਨ ਲਈ ਕੀਤਾ ਜਾ ਰਿਹਾ ਮੰਦਰ ਨੂੰ ਤਬਦੀਲ
ਉੱਤਰ ਪ੍ਰਦੇਸ਼ : ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰਦੇ ਹੋਏ ਤਿਲਹਰ ਦੀ ਹਿੰਦੂ ਪੱਟੀ ਦੇ ਵਸਨੀਕ ਅਸਮਤ ਉੱਲਾ ਉਰਫ਼ ਬਾਬੂ ਨੇ ਕਚਿਆਣੀ ਖੇੜਾ ਹਨੂੰਮਾਨ ਮੰਦਰ ਦੀ ਮੁਰੰਮਤ ਲਈ ਆਪਣੀ ਇੱਕ ਵਿੱਘਾ ਜ਼ਮੀਨ ਮੰਦਰ ਨੂੰ ਦਾਨ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਰਜਿਸਟਰਾਰ ਦਫ਼ਤਰ ਵਿੱਚ ਐਸਡੀਐਮ ਰਾਸ਼ੀ ਕ੍ਰਿਸ਼ਨ ਨੂੰ ਦਾਨ ਪੱਤਰ ਸੌਂਪਿਆ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਮਸੇਵਕ ਦ੍ਰਿਵੇਦੀ ਨੇ ਦੱਸਿਆ ਕਿ ਦਿੱਲੀ-ਲਖਨਊ ਨੈਸ਼ਨਲ ਹਾਈਵੇਅ ਨੂੰ ਚੌੜਾ ਕੀਤਾ ਜਾ ਰਿਹਾ ਹੈ ਅਤੇ ਮੰਦਰ ਕਾਰਨ ਇਸ ਪ੍ਰਾਜੈਕਟ ਨੂੰ ਚੌੜਾ ਕਰਨ ’ਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਗੱਲ ਨੂੰ ਸਮਝਦੇ ਹੋਏ ਮੁਸਲਿਮ ਵਿਅਕਤੀ ਬਾਬੂ ਅਲੀ ਨੇ ਪ੍ਰਾਜੈਕਟ ਕੋਲ ਸਥਿਤ ਇਕ ਵਿਘਾ (0.65 ਹੈਕਟੇਅਰ) ਜ਼ਮੀਨ ਪ੍ਰਸ਼ਾਸਨ ਨੂੰ ਦੇ ਦਿੱਤੀ ਤਾਂ ਕਿ ਮੰਦਰ ਨੂੰ ਉੱਥੋਂ ਤਬਦੀਲ ਕੀਤਾ ਜਾ ਸਕੇ।
ਜਾਣਕਾਰੀ ਅਨੁਸਾਰ ਕਚਿਆਨੀ ਖੇੜਾ ਹਨੂੰਮਾਨ ਮੰਦਿਰ ਲਖਨਊ-ਦਿੱਲੀ ਨੈਸ਼ਨਲ ਹਾਈਵੇ 'ਤੇ ਸਥਿਤ ਹੈ। ਹਾਈਵੇ ਨੂੰ ਚੌੜਾ ਕਰਨ 'ਚ ਅੜਿੱਕਾ ਬਣਨ 'ਤੇ ਮੰਦਰ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਮੰਦਰ ਨੂੰ ਰਸਤੇ ਤੋਂ ਹਟਾ ਕੇ ਵਾਪਸ ਸਥਾਪਤ ਕਰਨ ਦੀ ਯੋਜਨਾ ਹੈ। ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਮੰਦਰ ਦੀ ਉਸਾਰੀ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੀ ਜ਼ਮੀਨ ਦੀ ਘਾਟ ਕਾਰਨ ਅਸਮਤ ਉੱਲਾ ਉਰਫ਼ ਬਾਬੂ ਦੀ ਜ਼ਮੀਨ ਖਰੀਦਣ ਦੀ ਯੋਜਨਾ ਬਣਾਈ ਗਈ ਸੀ।
ਬਾਅਦ 'ਚ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਦੇ ਦਖਲ 'ਤੇ ਅਸਮਤ ਉੱਲਾ ਨਾਲ ਮੁੱਖ ਮੰਤਰੀ ਰਾਹੀਂ ਗੱਲਬਾਤ ਕੀਤੀ ਗਈ। ਇਸ ਤੋਂ ਬਾਅਦ ਜ਼ਮੀਨ ਦੇ ਮਾਲਕ ਅਸਮਤ ਉੱਲਾ ਮੰਦਰ ਦੇ ਪਿੱਛੇ ਆਪਣੀ ਇਕ ਵਿਘਾ ਜ਼ਮੀਨ ਮੰਦਰ ਦੇ ਨਾਂ ਦਾਨ ਕਰਨ ਲਈ ਤਿਆਰ ਹੋ ਗਏ। ਅਸਮਤ ਉੱਲਾ ਨੇ ਕਿਹਾ ਕਿ ਹਿੰਦੂ-ਮੁਸਲਿਮ ਏਕਤਾ ਦੀ ਸਾਂਝੀਵਾਲਤਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਹਨੂੰਮਾਨ ਮੰਦਰ ਲਈ ਆਪਣੀ ਇਕ ਵਿਘਾ ਜ਼ਮੀਨ ਦਾਨ ਕੀਤੀ ਹੈ।