
ਹੈਦਰਾਬਾਦ ਦੇ ਨੈਸ਼ਨਲ ਰਿਸਰਚ ਸੈਂਟਰ ਆਨ ਮੀਟ (ਐਨਆਰਸੀਐਮ) ਨੇ ਦਾਵਾ ਕੀਤਾ ਹੈ ਕਿ ਪਹਿਲੀ ਵਾਰ ਪ੍ਰਯੋਗਸ਼ਾਲਾ ਵਿਚ ਇਸ ਸਬੰਧੀ ਜਾਂਚ ਦਾ ਵਿਕਾਸ ਕੀਤਾ ਗਿਆ ਹੈ।
ਹੈਦਰਾਬਾਦ , ( ਪੀਟੀਆਈ ) : ਰੈਸਟੋਰੇਂਟਾਂ ਵਿਚ ਵਰਤਾਇਆ ਜਾਣ ਵਾਲਾ ਅਤੇ ਸੁਪਰਮਾਰਕਿਟ ਵਿਚ ਹਲਾਲ ਮੀਟ ਦੇ ਨਾਮ ਨਾਲ ਵਿਕਣ ਵਾਲਾ ਮੀਟ ਅਸਲ ਵਿਚ ਹਲਾਲ ਮੀਟ ਹੁੰਦਾ ਹੈ? ਹੈਦਰਾਬਾਦ ਦੇ ਨੈਸ਼ਨਲ ਰਿਸਰਚ ਸੈਂਟਰ ਆਨ ਮੀਟ (ਐਨਆਰਸੀਐਮ) ਨੇ ਦਾਵਾ ਕੀਤਾ ਹੈ ਕਿ ਪਹਿਲੀ ਵਾਰ ਪ੍ਰਯੋਗਸ਼ਾਲਾ ਵਿਚ ਇਸ ਸਬੰਧੀ ਜਾਂਚ ਦਾ ਵਿਕਾਸ ਕੀਤਾ ਗਿਆ ਹੈ। ਇਸ ਜਾਂਚ ਤੋਂ ਬਾਅਦ ਵਿਗਿਆਨੀ ਇਹ ਦੱਸ ਸਕਣਗੇ ਕਿ ਮੀਟ ਹਲਾਲ ਹੈ ਜਾਂ ਨਹੀਂ।
NRCM
ਐਨਆਰਸੀਐਮ ਦੇ ਵਿਗਿਆਨੀਆਂ ਨੇ ਦੱਸਿਆ ਕਿ ਇਹ ਜਾਂਚ ਉਨ੍ਹਾਂ ਨੇ ਹਲਾਲ ਕੀਤੀ ਗਈ ਇਕ ਭੇਡ ਅਤੇ ਬਿਜਲੀ ਦੇ ਝਟਕੇ ਨਾਲ ਮਾਰੀ ਗਈ ਭੇਡ ਤੇ ਕੀਤਾ। ਇਸ ਜਾਂਚ ਤੋਂ ਬਾਅਦ ਦੋਨਾਂ ਭੇਡਾਂ ਦੇ ਮੀਟ ਵਿਚ ਬਹੁਤ ਜਿਆਦਾ ਅੰਤਰ ਪਾਇਆ ਗਿਆ। ਵਿਗਿਆਨੀਆਂ ਨੇ ਪਾਇਆ ਕਿ ਸੂਖਮ ਤੌਰ ਤੇ ਦੋਨਾਂ ਦਾ ਮੀਟ ਬਹੁਤ ਵੱਖ ਹੈ। ਹਲਾਲ ਕੀਤੀ ਗਈ ਭੇਡ ਦੇ ਮੀਟ ਵਿਚ ਪ੍ਰੋਟੀਨ ਦਾ ਵਿਸ਼ੇਸ਼ ਸਮੂਹ ਪਾਇਆ ਗਿਆ ਜੋ ਕਿ ਝਟਕੇ ਵਾਲੇ ਮੀਟ ਤੋਂ ਵੱਖ ਸੀ।
Research On Meat
ਇਸੇ ਬਦਲਾਅ ਦੇ ਆਧਾਰ ਤੇ ਹੁਣ ਵਿਗਿਆਨੀ ਦੱਸ ਸਕਣਗੇ ਕਿ ਹਲਾਲ ਮੀਟ ਦੇ ਨਾਮ ਤੇ ਵੇਚਿਆ ਜਾ ਰਿਹਾ ਮੀਟ ਅਸਲ ਵਿਚ ਹਲਾਲ ਦਾ ਹੈ ਜਾਂ ਨਹੀਂ। ਵਿਗਿਆਨੀਆਂ ਦਾ ਦਾਵਾ ਹੈ ਕਿ ਹਲਾਲ ਮੀਟ ਦੀ ਪਛਾਣ ਕਰਨ ਦਾ ਇਹ ਦੁਨੀਆ ਦਾ ਪਹਿਲਾ ਟੈਸਟ ਹੈ। ਵਿਗਿਆਨੀਆਂ ਨੇ ਦੱਸਿਆ ਕਿ ਬਲੱਡ ਬਾਇਓਕੈਮੀਕਲ ਸਟੈਂਡਰਡਜ਼ ਅਤੇ ਪ੍ਰੋਟੀਨ ਸਟ੍ਰਕਟਰ ਦੀ ਜਾਂਚ ਦੇ ਆਧਾਰ ਤੇ ਹਲਾਲ ਮੀਟ ਦੀ ਪਛਾਣ ਕੀਤੀ ਜਾ ਸਕਦੀ ਹੈ।
Research Center
ਜਾਂਚ ਦੇ ਇਸ ਤਰੀਕੇ ਨੂੰ ਡਿਫਰੈਂਸ ਜੇਲ ਇਲੈਕਟਰੋਫਾਰੇਸਿਸ ਕਹਿੰਦੇ ਹਨ। ਇਸ ਦੇ ਆਧਾਰ ਤੇ ਦੋਨਾਂ ਮੀਟ ਦੇ ਮਸਲਸ ਪ੍ਰੋਟੀਨ ਵਿਚ ਅੰਤਰ ਕੱਢਿਆ ਜਾ ਸਕਦਾ ਹੈ। ਇਨਾਂ ਹੀ ਨਹੀਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਾਨਵਰਾਂ ਨੂੰ ਕੱਟਣ ਤੋਂ ਪਹਿਲਾਂ ਉਸ ਵਿਚ ਜੋ ਤਣਾਅ ਹੁੰਦਾ ਹੈ ਉਸ ਦੇ ਆਧਾਰ ਤੇ ਵੀ ਮੀਟ ਦੀ ਪਛਾਣ ਕੀਤੀ ਜਾ ਸਕਦੀ ਹੈ।