ਹੈਦਰਾਬਾਦ ਦੋਹਰਾ ਧਮਾਕਾ ਮਾਮਲੇ 'ਚ ਅੱਜ 11 ਸਾਲ ਬਾਅਦ ਆਵੇਗਾ ਫ਼ੈਸਲਾ
Published : Aug 27, 2018, 10:40 am IST
Updated : Aug 27, 2018, 10:40 am IST
SHARE ARTICLE
Verdict In 2007 Hyderabad Twin Bomb Blasts Today
Verdict In 2007 Hyderabad Twin Bomb Blasts Today

ਹੈਦਰਾਬਾਦ ਦੋਹਰੇ ਧਮਾਕਾ ਮਾਮਲੇ ਵਿਚ 11 ਸਾਲ ਬਾਅਦ ਅਦਾਲਤ ਅਪਣਾ ਫ਼ੈਸਲਾ ਸੁਨਾਵੇਗੀ। ਗੋਕੁਲ ਚਾਟ ਅਤੇ ਲੁੰਬਿਨੀ ਪਾਰਕ 'ਚ ਹੋਏ ਦੋਹਰੇ ਬੰਬ ਧਮਾਕੇ ਵਿਚ 42 ਲੋਕਾਂ ਦੀ...

ਹੈਦਰਾਬਾਦ : ਹੈਦਰਾਬਾਦ ਦੋਹਰੇ ਧਮਾਕਾ ਮਾਮਲੇ ਵਿਚ 11 ਸਾਲ ਬਾਅਦ ਅਦਾਲਤ ਅਪਣਾ ਫ਼ੈਸਲਾ ਸੁਨਾਵੇਗੀ। ਗੋਕੁਲ ਚਾਟ ਅਤੇ ਲੁੰਬਿਨੀ ਪਾਰਕ 'ਚ ਹੋਏ ਦੋਹਰੇ ਬੰਬ ਧਮਾਕੇ ਵਿਚ 42 ਲੋਕਾਂ ਦੀ ਮੌਤ ਹੋ ਗਈ ਸੀ, ਜਦ ਕਿ 50 ਲੋਕ ਜ਼ਖ਼ਮੀ ਹੋ ਗਏ ਸਨ। ਬੰਬ ਧਮਾਕੇ ਦੇ ਮਾਮਲੇ ਵਿਚ ਚਾਰ ਮੁਲਜ਼ਆਂ ਦੇ ਵਿਰੁਧ ਮੁਕੱਦਮਾ ਚੱਲ ਰਿਹਾ ਹੈ। ਮੁਲਜ਼ਮਾਂ ਵਿਰੁਧ ਚੱਲ ਰਹੇ ਮੁਕੱਦਮੇ ਨੂੰ ਇਸ ਸਾਲ ਜੂਨ ਮਹੀਨੇ ਵਿਚ ਨਾਮਪੱਲੀ ਅਦਾਲਤੀ ਕੰਪਲੈਕਸ ਵਿਚ ਸਥਿਤ ਇਕ ਅਦਾਲਤ ਤੋਂ ਹੈਦਰਾਬਾਦ ਵਿਚ ਚੇਰਲਾਪੱਲੀ ਸੈਂਟਰਲ ਜੇਲ੍ਹ ਦੇ ਕੰਪਲੈਕਸ ਵਿਚ ਸਥਿਤ ਕੋਰਟ ਹਾਲ ਵਿਚ ਤਬਦੀਲ ਕਰ ਦਿਤਾ ਗਿਆ ਸੀ।

Hyderabad Twin Bomb Blasts Hyderabad Twin Bomb Blasts

ਸੈਸ਼ਨ ਜੱਜ ਸ਼੍ਰੀਨਿਵਾਸ ਰਾਵ ਨੇ ਸੱਤ ਅਗਸਤ ਨੂੰ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਨਾਉਣ ਲਈ 27 ਅਗਸਤ ਦਾ ਦਿਨ ਤੈਅ ਕੀਤਾ ਸੀ। ਪੀਡ਼ਤਾਂ ਦੇ ਪਰਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਨੇ ਸ਼ਨਿਚਰਵਾਰ ਨੂੰ 25 ਅਗਸਤ 2007 ਨੂੰ ਹੋਏ ਦੋ ਬੰਬ ਧਮਾਕਿਆਂ ਦੀਆਂ 11ਵੀਂ ਬਰਸੀ ਮਨਾਈ। ਤੇਲੰਗਾਨਾ ਪੁਲਿਸ ਦੀ ਕਾਊਂਟਰ ਇੰਟੈਲਿਜੈਂਸ (ਸੀਆਈ) ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਮੁਲਜ਼ਆਂ  ਦੇ ਵਿਰੁਧ ਤਿੰਨ ਇਲਜ਼ਾਮ ਪੱਤਰ ਦਰਜ ਕੀਤੇ ਸਨ। ਮੁਲਜ਼ਆਂ ਵਿਚੋਂ ਕੁੱਝ ਹਲੇ ਤਕ ਫਰਾਰ ਹਨ।

Hyderabad Twin Bomb Blasts Hyderabad Twin Bomb Blasts

ਅਗਸਤ 2013 ਵਿਚ ਦੂਜੀ ਮੈਟਰੋਪਾਲਿਟਨ ਸੈਸ਼ਨ ਜੱਜ ਅਦਾਲਤ ਨੇ ਅਨਿਕ ਸ਼ਫੀਕ ਸੈਈਅਦ, ਮੁਹੰਮਦ ਸਾਦਿਕ, ਅਕਬਰ ਇਸਮਾਇਲ ਚੌਧਰੀ ਅਤੇ ਅੰਸਾਰ ਅਹਿਮਦ ਬਧਸਾ ਸ਼ੇਖ ਵਿਰੁਧ ਇਲਜ਼ਾਮ ਲਗਾਏ ਸਨ। ਇਹ ਸਾਰੇ ਇੰਡੀਅਨ ਮੁਜਾਹਿਦੀਨ ਦੇ ਅਤਿਵਾਦੀ ਸਨ। ਸਾਰੇ ਮੁਲਜ਼ਮਾਂ 'ਤੇ ਧਾਰਾ 302 (ਹੱਤਿਆ) ਅਤੇ ਆਈਪੀਸੀ ਦੇ ਹੋਰ ਸੰਬੰਧਿਤ ਪ੍ਰਬੰਧਾਂ ਅਤੇ ਵਿਸਫੋਟਕ ਪਦਾਰਥ ਕਾਨੂੰਨ ਐਕਟ ਦੇ ਤਹਿਤ ਦੋਹਰੇ ਬੰਬ ਧਮਾਕੇ ਵਿਚ ਦੋਸ਼ ਤੈਅ ਕੀਤੇ ਗਏ। ਅਕਤੂਬਰ 2008 ਵਿਚ ਮਹਾਰਾਸ਼ਟਰ ਅਤਿਵਾਦ ਵਿਰੋਧੀ ਦਲ (ਏਟੀਐਸ) ਨੇ ਮੁਲਜ਼ਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ

Hyderabad Twin Bomb Blasts Hyderabad Twin Bomb Blasts

ਬਾਅਦ ਵਿਚ ਗੁਜਰਾਤ ਪੁਲਿਸ ਨੇ ਉਨ੍ਹਾਂ ਨੂੰ ਅਪਣੀ ਕਸਟਡੀ ਵਿਚ ਲੈ ਲਿਆ। ਚਾਰੋਂ ਮੁਲਜ਼ਮ ਚੇਰਲਾਪੱਲੀ ਸੈਂਟਰਲ ਜੇਲ੍ਹ ਵਿਚ ਬੰਦ ਹਨ। ਮਾਮਲੇ ਦੇ ਟਰਾਇਲ ਦੇ ਦੌਰਾਨ ਲਗਭੱਗ 170 ਮੌਕੇ ਦੇ ਗਵਾਹਾਂ ਦੇ ਬਿਆਨਾਂ ਦੀ ਜਾਂਚ ਕੀਤੀ ਗਈ। ਦੱਸ ਦਈਏ ਕਿ 25 ਅਗਸਤ 2007 ਨੂੰ ਹੈਦਰਾਬਾਦ ਦੇ ਗੋਕੁਲ ਚਾਟ ਵਿਚ ਇਕ ਭੋਜਨ ਹਾਲ ਵਿਚ ਹੋਏ ਸ਼ਮਾਕੇ ਵਿਚ 32 ਲੋਕਾਂ ਦੀ ਮੌਤ ਹੋ ਗਈ ਸੀ,  ਜਦ ਕਿ ਰਾਜ ਸਕੱਤਰੇਤ ਦੇ ਕੁੱਝ ਮੀਟਰ ਦੀ ਦੂਰੀ 'ਤੇ ਹਾਲਤ ਲੁੰਬਿਨੀ ਪਾਰਕ ਵਿਚ ਓਪਨ ਏਅਰ ਥਿਏਟਰ ਵਿਚ 10 ਲੋਕਾਂ ਦੀ ਜਾਨ ਚਲੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement