
ਕਪਤਾਨ ਹਨੁਮਾ ਬਿਹਾਰੀ ਦੀ 95 ਰਨਾਂ ਦੀ ਪਾਰੀ ਆਧਰਾ ਪ੍ਰਦੇਸ਼ ਨੂੰ ਜਿੱਤ ਨਹੀਂ ਦਵਾ ਸਕੀ, ਅਤੇ ਹੈਦਰਾਬਾਦ ਨੇ ਉਹਨੂੰ ਸੋਮਵਾਰ ਨੂੰ ...
ਬੈਂਗਲੁਰੂ (ਪੀਟੀਆਈ) : ਕਪਤਾਨ ਹਨੁਮਾ ਬਿਹਾਰੀ ਦੀ 95 ਰਨਾਂ ਦੀ ਪਾਰੀ ਆਧਰਾ ਪ੍ਰਦੇਸ਼ ਨੂੰ ਜਿੱਤ ਨਹੀਂ ਦਵਾ ਸਕੀ, ਅਤੇ ਹੈਦਰਾਬਾਦ ਨੇ ਉਹਨੂੰ ਸੋਮਵਾਰ ਨੂੰ 14 ਰਨਾਂ ਨਾਲ ਮਾਤ ਦੇ ਕੇ ਵਿਜੈ ਹਜਾਰੇ ਟ੍ਰਾਫ਼ੀ ਦੇ ਸੈਮੀਫਾਇਨਲ ‘ਚ ਥਾਂ ਬਣਾ ਲਈ ਹੈ। ਜਸਟ ਕ੍ਰਿਕਟ ਅਕਾਦਮੀ ਮੈਦਾਨ ‘ਤੇ ਖੇਡੇ ਗਏ ਇਸ ਕਾਰਟਰ ਫਾਇਨਲ ਮੈਚ ‘ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਬਬਾਂਕਾ ਸੰਦੀਪ (96) ਦੀ ਪਾਰੀ ਦੇ ਦਮ ‘ਤੇ ਨਿਰਧਾਰਤ 50 ਓਵਰਾਂ ਵਿਚੋਂ 8 ਵਿਕਟਾਂ ਦੇ ਨੁਕਸਾਨ ‘ਤੇ 281 ਰਨ ਬਣਾਏ ਸੀ। ਆਧਰਾ ਪ੍ਰਦੇਸ਼ ਦੀ ਟੀਮ ਪੂਰੇ ਓਵਰ ਖੇਡਣ ਤੋਂ ਬਾਅਦ ਵੀ 9 ਵਿਕਟਾਂ ਦੇ ਨੁਕਸਾਨ 267 ਰਨ ਹੀ ਬਣਾ ਸਕੀ।
Vijay Hajare Trophy
ਟੀਚੇ ਦਾ ਪਿੱਛਾ ਕਰਦੀ ਆਧਰਾ ਪ੍ਰਦੇਸ਼ ਨੂੰ ਪਹਿਲਾਂ ਤਾਂ ਵਧੀਆਂ ਸ਼ੁਰੂਆਤ ਮਿਲੀ। 33 ਰਨ ਤੋਂ ਬਾਅਦ ਸ਼੍ਰੀਕਰ ਭਰਤ (12) ਨੂੰ ਮੁਹੰਮਦ ਸਿਰਾਜ ਨੇ ਆਉਟ ਕਰਨ ‘ਤੇ ਆਧਰਾ ਪ੍ਰਦੇਸ਼ ਨੂੰ ਪਹਿਲਾਂ ਝਟਕਾ ਦਿਤਾ। ਜਦੋਂ ਬਿਹਾਰੀ ਨੇ ਕਦਮ ਰੱਖਿਆ ਅਤੇ ਬਾਕੀ ਬੱਲੇਬਾਜਾਂ ਦੇ ਨਾਲ ਮਿਲ ਕੇ ਟੀਮ ਦਾ ਸਕੋਰ ਵਧਾਉਂਦੇ ਰਹੇ। ਬਿਹਾਰੀ ਜਦੋਂ ਅਪਣੇ ਸੈਂਕੜੇ ਤੋਂ 5 ਰਨ ਦੂਰ ਸੀ ਤਾਂ ਸਿਰਾਜ ਨੇ ਉਹਨਾਂ ਨੂੰ ਬੋਲਡ ਆਉਣ ਕਰ ਕੇ ਆਧਰਾ ਪ੍ਰਦੇਸ਼ ਦਨੂੰ ਵੱਡਾ ਝਟਕਾ ਦਿੱਤਾ। ਉਹਨਾਂ ਨੇ ਅਪਣੀ ਪਾਰੀ ‘ਚ 99 ਗੇਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕਿਆਂ ਤੋਂ ਇਲਾਵਾ ਚਾਰ ਛੱਕੇ ਲਗਾਏ।
Vijay Hajare Trophy
ਬਿਹਾਰੀ ਦੇ ਜਾਣ ਤੋਂ ਪਹਿਲਾਂ ਆਧਰਾ ਪ੍ਰਦੇਸ਼ ਨੇ ਅਸ਼ਵਿਨ ਹੈਬਰ (38), ਰਿਕੀ ਭੂਈ (52) ਦੇ ਵਿਕਟਾਂ ਗਿਰ ਚੁੱਕੀਆਂ ਸੀ। ਬਿਹਾਰੀ ਦੇ ਜਾਣ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਬੱਲੇਬਾਜ ਲਗਾਤਾਰ ਵਿਕਟਾਂ ਖੋਣੇ ਦੇ ਕਾਰਨ ਅਪਣੇ ਟੀਚੇ ਤਕ ਨਹੀਂ ਪਹੁੰਚ ਸਕੇ। ਹੈਦਰਾਬਾਦ ਦੇ ਲਈ ਸਿਰਾਜ ਨੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਅਪਏ ਨਾਮ ਕੀਤੇ, ਰਵੀ ਕਿਰਨ ਨੂੰ ਦੋ ਸਫਲਤਾਵਾਂ ਮਿਲੀਆਂ। ਇਸ ਤੋਂ ਪਹਿਲਾਂ, ਟਾਸ ਹਾਰ ਕੇ ਬੱਲੇਬਾਜੀ ਕਰਨ ਉੱਤਰੀ ਹੈਦਰਾਬਾਦ ਦੇ ਸਾਰੇ ਬੱਲੇਬਾਜਾਂ ਨੇ ਚੰਗਾ ਯੋਗਦਾਨ ਦਿੰਦੇ ਹੋਏ ਟੀਮ ਨੂੰ ਮਿੱਥੇ ਸਕੋਰ ਤਕ ਪਹੁੰਚਾਇਆ।
Vijay Hajare Trophy
ਸੰਦੀਪ ਨੇ ਸਭ ਤੋਂ ਜ਼ਿਆਦਾ ਰਨ ਬਣਾਏ ਜਿਸ ਲਈ ਉਹਨਾਂ ਨੇ 97 ਗੇਦਾਂ ਦਾ ਸਾਹਮਣਾ ਕੀਤਾ ਅਤੇ ਸੱਤ ਚੌਕਿਆਂ ਤੋਂ ਇਲਾਵਾ ਇਕ ਛਿੱਕਾ ਵੀ ਲਗਾਇਆ। ਉਹਨਾਂ ਤੋਂ ਇਲਾਵਾ ਹਾਲਾਂਕਿ ਕੋਈ ਹੋਰ ਬੱਲੇਬਾਜ ਵੱਡੀ ਪਾਰੀ ਨਹੀਂ ਖੇਡ ਸਕਿਆ। ਸਲਾਮੀ ਬੱਲੇਬਾਜ ਤਨਮੇ ਅਗਰਵਾਲ ਨੇ 31, ਕਪਤਾਨ ਅੰਬਾਤੀ ਰਾਇਡੂ ਨੇ 28, ਕੋਲੀ ਸੁਮੰਥ ਨੇ 27 ਰਨਾਂ ਦਾ ਯੋਗਦਾਨ ਪਾਇਆ। ਆਂਧਰਾ ਪ੍ਰਦੇਸ਼ ਲਈ ਬੰਦਾਰੂ ਏਆਪਾ ਗਿਨਥ ਰੇਡੀ ਅਤੇ ਚਾਰਾ ਪ੍ਰਥਵੀਰਾਜ ਨੇ ਦੋ-ਦੋ ਸਫ਼ਲਤਾਵਾਂ ਹਾਂਸਲ ਕੀਤੀਆਂ।