Canada News: ਕੈਨੇਡਾ ’ਚ 5 ਪੰਜਾਬੀਆਂ ਨੂੰ ਜਬਰਨ ਵਸੂਲੀ ਮਾਮਲੇ 'ਚ ਜ਼ਮਾਨਤ ਮਿਲਣ 'ਤੇ ਵਿਵਾਦ, ਸਰਕਾਰ ਦੀ ਹੋ ਰਹੀ ਨਿੰਦਾ
Published : Feb 13, 2024, 11:49 am IST
Updated : Feb 13, 2024, 12:10 pm IST
SHARE ARTICLE
File Photo
File Photo

ਮੁਲਜ਼ਮ ਰਿਹਾਈ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਣਾ ਰਹੇ ਰੀਲਜ਼ 

ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਨੇ ਸਰਕਾਰ ਦੀ ਕੀਤੀ ਨਿੰਦਾ
ਕਿਹਾ - ਅਪਰਾਧੀਆਂ ਲਈ ਦੁਬਾਰਾ ਅਪਰਾਧ ਕਰਨਾ ਸੌਖਾ ਹੋ ਗਿਆ ਹੈ

Canada News: ਟੋਰਾਂਟੋ : ਕੈਨੇਡਾ ਵਿਚ 5 ਪੰਜਾਬੀਆਂ ਨੂੰ ਜਬਰਨ ਵਸੂਲੀ ਦੇ ਮਾਮਲੇ ਵਿਚ ਜ਼ਮਾਨਤ ਦਿੱਤੇ ਜਾਣ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਪੀਲ ਪੁਲਿਸ ਨੇ ਦੱਖਣੀ ਏਸ਼ੀਆਈ ਲੋਕਾਂ ਤੋਂ ਫਿਰੌਤੀ ਵਸੂਲਣ ਦੇ ਦੋਸ਼ ਹੇਠ ਅਰੁਣਦੀਪ ਥਿੰਦ (39), ਗਗਨ ਅਜੀਤ ਸਿੰਘ (23), ਅਨਮੋਲ ਦੀਪ ਸਿੰਘ (23), ਹਸ਼ਮੀਤ ਕੌਰ (25) ਅਤੇ ਲਈਮਨਜੋਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਰਿਹਾਈ ਤੋਂ ਬਾਅਦ ਇਹ ਮੁਲਜ਼ਮ ਸੋਸ਼ਲ ਮੀਡੀਆ ’ਤੇ ਰੀਲਜ਼ ਬਣਾ ਰਹੇ ਹਨ ਜਿਸ ਦੀ ਸਖ਼ਤ ਨਿੰਦਾ ਹੋ ਰਹੀ ਹੈ। ਹਾਲਾਂਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਕੈਨੇਡਾ ’ਚ ਹੋਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੁੱਖ ਦਾਅਵੇਦਾਰ ਪਿਯਰੇ ਪੋਇਲਵਰੇ ਨੇ ਟਰੂਡੋ ਸਰਕਾਰ ਦੀ ਅਪਰਾਧੀਆਂ ਨੂੰ ਫੜਨ ਅਤੇ ਛੱਡਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ ਹੈ।  

ਦੋਸ਼ੀ ਅਪਰਾਧੀਆਂ ਲਈ ਲਾਜ਼ਮੀ ਘੱਟੋ-ਘੱਟ ਕੈਦ ਦੀ ਸਜ਼ਾ ਨੂੰ ਰੱਦ ਕਰਨ ਨਾਲ ਜਬਰੀ ਵਸੂਲੀ ਕਰਨ ਵਾਲਿਆਂ ਲਈ ਜੇਲ੍ਹ ’ਚੋਂ ਬਾਹਰ ਨਿਕਲਣਾ ਅਤੇ ਦੁਬਾਰਾ ਅਪਰਾਧ ਕਰਨਾ ਸੌਖਾ ਹੋ ਗਿਆ ਹੈ। ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਪਾਰਟੀ ਨੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਵਾਰ ਜਾਣੂ ਕਰਵਾਇਆ ਹੈ ਪਰ ਇਸ ਦਿਸ਼ਾ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਕੰਜ਼ਰਵੇਟਿਵ ਪਾਰਟੀ ਜੇਕਰ ਸੱਤਾ ਵਿੱਚ ਆਉਂਦੀ ਹੈ ਤਾਂ ਜਬਰੀ ਵਸੂਲੀ ਕਰਨ ਵਾਲਿਆਂ ਲਈ ਘੱਟੋ-ਘੱਟ ਕੈਦ ਦੀ ਸਜ਼ਾ ਬਹਾਲ ਕੀਤੀ ਜਾਵੇਗੀ। ਇਸ ਵਿਚ ਗਿਰੋਹ, ਹਥਿਆਰਾਂ ਅਤੇ ਸਾੜਫੂਕ ਨਾਲ ਸਬੰਧਤ ਜਬਰੀ ਵਸੂਲੀ ਦੇ ਕੇਸਾਂ ਲਈ ਘੱਟੋ-ਘੱਟ ਜੇਲ੍ਹ ਦੀ ਸਜ਼ਾ ਵੀ ਸ਼ਾਮਲ ਹੈ। 

ਕੰਜ਼ਰਵੇਟਿਵ ਪਾਰਟੀ ਨੇ ਜਬਰੀ ਵਸੂਲੀ ਦੇ ਮੁਲਜ਼ਮਾਂ ਨੂੰ ਛੱਡਣ ’ਤੇ ਕਿਹਾ ਹੈ ਕਿ ਜਸਟਿਨ ਟਰੂਡੋ ਦੇ 8 ਸਾਲਾਂ ਦੇ ਕਾਰਜਕਾਲ ’ਚ ਪੂਰੇ ਕੈਨੇਡਾ ਭਰ ਵਿਚ ਜਬਰੀ ਵਸੂਲੀ ਦੀ ਦਰ 218% ਵੱਧ ਗਈ ਹੈ। ਜਦਕਿ ਕਸਬੇ ਅਤੇ ਸ਼ਹਿਰ ਜੋ ਪਹਿਲਾਂ ਸ਼ਾਂਤਮਈ ਹੁੰਦੇ ਸਨ ਪਰ ਹੁਣ ਇਹ ਵਿਦੇਸ਼ੀ ਗੈਂਗਸਟਰਾਂ ਅਤੇ ਦਹਿਸ਼ਤ ਫੈਲਾਉਣ ਵਾਲਿਆਂ ਦੇ ਨਿਸ਼ਾਨੇ ’ਤੇ ਹਨ। ਪਾਰਟੀ ਦਾ ਦੋਸ਼ ਹੈ ਕਿ ਨਾਗਰਿਕਾਂ ਨੂੰ ਹਿੰਸਾ ਅਤੇ ਸਾੜਫੂਕ ਦੀਆਂ ਧਮਕੀਆਂ ਦਿੱਤੀ ਜਾ ਰਹੀ ਹਨ। ਪਾਰਟੀ ਦੀ ਵੈੱਬਸਾਈਟ ਦੇ ਅਨੁਸਾਰ ਜਸਟਿਨ ਟਰੂਡੋ ਦੀ ਫੜਨ ਅਤੇ ਛੱਡਣ ਵਾਲੀ ਨਿਆਂ ਪ੍ਰਣਾਲੀ ਠੀਕ ਨਹੀਂ ਹੈ। 

(For more Punjabi news apart from 'Canada News, stay tuned to Rozana Spokesman)

SHARE ARTICLE

ਏਜੰਸੀ

Advertisement

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM
Advertisement