
ਵੱਕਾਰੀ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਪੰਜਾਬਣ ਵਕੀਲ
Canada News: ਕੈਨੇਡਾ ਵਿਚ ਸੀਨੀਅਰ ਪੰਜਾਬਣ ਵਕੀਲ ਜੀਵਨ ਧਾਲੀਵਾਲ ਦੀ ਲਾਅ ਸੁਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਸੰਨ 1869 'ਚ ਹੋਂਦ 'ਚ ਆਈ ਲਾਅ ਸੁਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ 155 ਸਾਲਾਂ ਦੇ ਇਤਿਹਾਸ 'ਚ ਜੀਵਨ ਧਾਲੀਵਾਲ ਇਸ ਵਕਾਰੀ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਪੰਜਾਬਣ ਵਕੀਲ ਬਣ ਗਈ ਹੈ। ਜੀਵਨ ਧਾਲੀਵਾਲ ਦੀ ਨਿਯੁਕਤੀ ਇਕ ਸਾਲ ਲਈ ਕੀਤੀ ਗਈ ਹੈ।
ਦੱਸ ਦੇਈਏ ਕਿ ਕੈਮਲੂਪਸ ਨਿਵਾਸੀ ਜੀਵਨ ਧਾਲੀਵਾਲ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਐਲਐਲਬੀ ਕਰਨ ਉਪਰੰਤ 1998 'ਚ ਵਕਾਲਤ ਸੁਰੂ ਕੀਤੀ ਸੀ। ਉਹ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਹੁਣ ਉਹ ਕੈਨੇਡਾ ਸਰਕਾਰ ਦੀ ਨਿਆਂਇਕ ਕਮੇਟੀ ਦੇ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ ਜੀਵਨ ਧਾਲੀਵਾਲ 2014 'ਚ ਵੈਨਕੂਵਰ ਕਾਊਂਟੀ ਤੋਂ ਲਾਅ ਸੁਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਬੈਂਚਰ ਚੁਣੀ ਗਈ ਸੀ ਤੇ 2019 'ਚ ਉਸ ਨੂੰ ‘ਕੁਈਨਜ਼ ਕੌਂਸਲ' ਦੀ ਉਪਾਧੀ ਮਿਲੀ ਸੀ।
(For more Punjabi news apart from Jeevyn Dhaliwal became president of British Columbia Law Society, stay tuned to Rozana Spokesman)