Canada News: ਆਪਣਾ ਹੀ ਬੱਚਾ ਅਗ਼ਵਾ ਕਰ ਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫ਼ਤਾਰ
Published : Jun 13, 2025, 4:14 pm IST
Updated : Jun 13, 2025, 4:14 pm IST
SHARE ARTICLE
Man who fled India after kidnapping his own child arrested on return to Canada
Man who fled India after kidnapping his own child arrested on return to Canada

ਕੈਨੇਡਾ ਪੁਲਿਸ ਵੱਲੋਂ ਸੂਨਕ ਵਿਰੁਧ ਅਗ਼ਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ

Man who fled India after kidnapping his own child arrested on return to Canada: ਪਿਛਲੇ ਸਾਲ, ਜੁਲਾਈ ਮਹੀਨੇ ਵਿਚ ਆਪਣੇ ਹੀ 3 ਸਾਲਾਂ ਪੁੱਤਰ ਨੂੰ ਅਗ਼ਵਾ ਕਰ ਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ ਟਰਾਂਟੋ ਹਵਾਈ ਅੱਡੇ ’ਤੇ ਉਤਰਦਿਆਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

ਕਪਿਲ ਸੂਨਕ (48) ਅਤੇ ਕੈਮਿਲਾ ਵਿਲਾਸ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿਨ੍ਹਾਂ ਦਾ ਇੱਕ ਪੁੱਤਰ ਵੈਲਿਨਟੈਨੋ ਹੈ। ਪਰ ਦੋ ਸਾਲ ਪਹਿਲਾਂ ਦੋਵਾਂ ਦੇ ਰਿਸ਼ਤੇ ਵਿਚ ਕੜਵਾਹਟ ਆ ਗਈ ਤੇ ਇਸ ਦੌਰਾਨ ਅਦਾਲਤ ਨੇ ਇਨ੍ਹਾਂ ਦੇ ਕੇਸ ਸਬੰਧੀ ਫ਼ੈਸਲੇ ਤੱਕ ਬੱਚਾ ਮਾਂ ਦੇ ਹਵਾਲੇ ਕੀਤਾ ਤੇ ਸੂਨਕ ਨੂੰ ਬੱਚੇ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਸਨ।

ਪਰ ਇਸ ਦੌਰਾਨ ਸੂਨਕ ਨੇ ਬੱਚੇ ਨੂੰ ਕੇਅਰ ਸੈਂਟਰ ਤੋਂ ਅਗ਼ਵਾ ਕਰ ਕੇ ਭਾਰਤ ਲੈ ਆਇਆ। ਜਿਸ ਤੋਂ ਬਾਅਦ ਕੈਮਿਲਾ ਉਨ੍ਹਾਂ ਦੀ ਭਾਲ ਲਈ ਭਾਰਤ ਆਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕੇਸ ਕਰਨ ਉਪਰੰਤ ਬੱਚਾ ਆਪਣੀ ਕਸਟਡੀ ਵਿੱਚ ਲੈ ਕੇ ਕੈਨੇਡਾ ਵਾਪਸ ਚਲੀ ਗਈ।

ਉਧਰ ਕੈਨੇਡਾ ਪੁਲਿਸ ਵੱਲੋਂ ਸੂਨਕ ਵਿਰੁਧ ਅਗ਼ਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਉਹ ਵਾਪਸ ਕੈਨੇਡਾ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਵਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement