ਕੈਨੇਡਾ 'ਚ ਧਮਾਕੇ ਵਿਚ ਪੰਜਾਬ ਦੇ ਇਕ ਵਿਅਕਤੀ ਦੀ ਮੌਤ
Published : Aug 13, 2018, 1:07 pm IST
Updated : Aug 13, 2018, 1:07 pm IST
SHARE ARTICLE
Nabha native killed in Blast in Canada House
Nabha native killed in Blast in Canada House

ਪੰਜਾਬ ਦੇ ਸ਼ਹਿਰ ਨਾਭਾ ਦੇ ਜਸਮੇਲ ਸਿੰਘ, ਜੋ ਕਿ ਕੈਨੇਡਾ ਦੇ ਅਬੋਟਸਫੋਰਡ 'ਚ ਰਹਿ ਰਹੇ ਹਨ

ਅਬੋਟਸਫੋਰਡ, ਪੰਜਾਬ ਦੇ ਸ਼ਹਿਰ ਨਾਭਾ ਦੇ ਜਸਮੇਲ ਸਿੰਘ, ਜੋ ਕਿ ਕੈਨੇਡਾ ਦੇ ਅਬੋਟਸਫੋਰਡ 'ਚ ਰਹਿ ਰਹੇ ਹਨ, ਵੀਰਵਾਰ ਸ਼ਾਮ ਨੂੰ ਆਪਣੇ ਘਰ 'ਚ ਇਕ ਵੱਡੇ ਧਮਾਕੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਪਰਿਵਾਰ 30 ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ 18 ਅਗਸਤ ਨੂੰ ਜਸਮੇਲ ਸਿੰਘ ਦੀ ਛੋਟੀ ਬੇਟੀ ਦਾ ਵਿਆਹ ਸੀ। ਜਿਸ ਦੀਆਂ ਤਿਆਰੀਆਂ ਵਿਚ ਸਾਰਾ ਪਰਿਵਾਰ ਖੁਸ਼ੀਆਂ ਤੇ ਚਾਵਾਂ ਨਾਲ ਲੱਗਿਆ ਹੋਇਆ ਸੀ। ਦੱਸਣਯੋਗ ਹੈ ਕਿ ਜਸਮੇਲ ਸਿੰਘ ਸਥਾਨਕ ਮਿਊਂਸੀਪਲ ਕੌਂਸਲਰ 'ਬਬੂ ਖੋਰਾ' ਦੇ ਰਿਸ਼ੇਤ ਵਿਚ ਸਹੁਰੇ ਲਗਦੇ ਸਨ।

Blast Indian Restaurant CanadaNabha native killed in Blast in Canada House 

ਬੰਬ ਧਮਾਕੇ ਵਿਚ ਘਰ ਵਿਚ ਮੌਜੂਦ ਛੇ ਹੋਰ ਵੱਡੇ ਅਤੇ ਦੋ ਬੱਚੇ ਸਨ ਜੋ ਕਿ ਸੁਰੱਖਿਅਤ ਬਾਹਰ ਨਿਕਲ ਗਏ। ਖੋਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਵਾਲੇ ਦਿਨ ਪਰਿਵਾਰ ਨੇ ਇਕ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਹੋਏ ਸੀ ਅਤੇ ਉਹ ਪੂਰਾ ਹੋਣ ਤੋਂ ਬਾਅਦ ਜਦੋਂ ਧਮਾਕਾ ਹੋਇਆ ਤਾਂ ਜਸਮੇਲ ਸਿੰਘ ਗੈਰਾਜ ਵਿਚ ਸਨ। ਮੀਡੀਆ ਰਿਪੋਰਟਾਂ ਅਨੁਸਾਰ ਬਚਾਅ ਦਲ ਦੀਆਂ ਟੀਮਾਂ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ। ਦੱਸ ਦਈਏ ਕਿ ਧਮਾਕੇ ਪਿੱਛੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਨ੍ਹਾਂ ਦੀ ਜਾਂਚ ਜਾਰੀ ਹੈ। 

canada flagCanada 

ਖੋਰਾ ਨੇ ਇਹ ਵੀ ਕਿਹਾ ਕਿ ਲੜਕੀ ਨੂੰ ਵਿਆਹ ਵਿਚ ਪੇਸ਼ ਕੀਤੇ ਜਾਣ ਵਾਲੇ ਤੋਹਫ਼ੇ ਅਤੇ ਹੋਰ ਚੀਜ਼ਾਂ, ਗਹਿਣਿਆਂ ਦਾ ਵੀ ਨੁਕਸਾਨ ਹੋਇਆ ਹੈ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਘਟਨਾ ਸਿਲੰਡਰ ਫਟਣ ਕਾਰਨ ਹੋਇਆ। ਧਮਾਕਾ ਉਸ ਜਗ੍ਹਾ ਤੇ ਹੋਇਆ ਜਿਥੇ ਮਠਿਆਈਆਂ ਵਗੈਰਾ ਤਿਆਰ ਕੀਤੀਆਂ ਜਾ ਰਹੀਆਂ ਸਨ। ਜਸਮੇਲ ਸਿੰਘ ਦੀ ਵੱਡੀ ਬੇਟੀ ਕਿਰਨਦੀਪ ਕੌਰ ਨੇ ਕੈਨੇਡਾ ਅਤੇ ਭਾਰਤ ਦੀਆਂ ਦੋਵਾਂ ਸਰਕਾਰਾਂ ਨੂੰ ਵੀਜ਼ਾ ਵਧਾਉਣ ਲਈ ਬੇਨਤੀ ਕੀਤੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋ ਸਕੇ। 

Location: Canada, Ontario

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement