
2021 ’ਚ ਚੋਰੀ ਦੀ ਕਾਰ ਨਾਲ ਪੁਲਿਸ ਕਰੂਜ਼ਰ ਨੂੰ ਨੁਕਸਾਨ ਪਹੁੰਚਾਉਣ ਦੀ ਕੀਤੀ ਸੀ ਕੋਸ਼ਿਸ਼
ਟੋਰਾਂਟੋ: ਕੈਨੇਡਾ ਵਿਚ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਸ਼ਹਿਰ ਵਿਚ ਇਕ ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਚੋਰੀ ਦੀ ਗੱਡੀ ਚਲਾ ਰਿਹਾ ਸੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਕਰੂਜ਼ਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਜੁਲਾਈ 2021 ਵਿਚ ਗੌਰਵਦੀਪ ਸਿੰਘ ਨੂੰ ਬਰੈਂਪਟਨ ਵਿਚ ਹੁਰਾਂਟਾਰੀਓ ਸਟਰੀਟ ਅਤੇ ਕਾਉਂਟੀ ਕੋਰਟ ਬੁਲੇਵਾਰਡ ਦੇ ਖੇਤਰ ਵਿਚ ਇਕ ਚੋਰੀ ਦਾ ਵਾਹਨ ਚਲਾਉਂਦੇ ਦੇਖਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਉਸ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ।
ਗੌਰਵਦੀਪ ਸਿੰਘ 'ਤੇ 12 ਕੇਸ ਦਰਜ ਹਨ, ਜਿਸ ਵਿਚ ਮੋਟਰ ਵਾਹਨ ਚੋਰੀ ਕਰਨਾ, ਚੋਰੀ ਦਾ ਸਮਾਨ ਰੱਖਣਾ ਅਤੇ ਪੁਲਿਸ ਅਧਿਕਾਰੀ ਦੀ ਗ੍ਰਿਫ਼ਤ ’ਚੋਂ ਭੱਜਣਾ ਸ਼ਾਮਲ ਹੈ।" ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਇਕ ਬਿਆਨ ਵਿਚ ਕਿਹਾ, ਇਹ ਇਕ ਚਮਤਕਾਰ ਹੈ ਕਿ ਇਸ ਘਟਨਾ ਵਿਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਕਿਉਂਕਿ ਇਸ ਵਿਅਕਤੀ ਨੇ ਸਾਡੇ ਅਫਸਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ”।