
ਪਿਛਲੇ ਚਾਰ ਸਾਲਾਂ ਤੋ ਰਹਿ ਰਿਹਾ ਸੀ ਕੈਨੇਡਾ
ਜਲੰਧਰ : ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( A Punjabi youth who went to canada for a living died) ਵਿਚ ਜਾ ਪੈਂਦੇ ਹਨ।
Death
ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਨੌਜਵਾਨ ਕਬੱਡੀ ਖਿਡਾਰੀ ਅਮਨਪ੍ਰੀਤ ਸਿੰਘ ਉਰਫ ਟਿੱਬਾ (ਉਮਰ 28 ਸਾਲ) ਸੀ, ਜਿਸਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਈ ਹੈ।
Amanpreet Kaut
ਦੱਸ ਦੇਈਏ ਕਿ ਮ੍ਰਿਤਕ ਨੌਜਵਾਨ 4 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਅਮਨਪ੍ਰੀਤ ਦਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਨਾਲ ਸਬੰਧ ਸੀ। ਅਮਨਦੀਪ ਕਬੱਡੀ ਦਾ ਇੱਕ ਨਾਮੀ ਖਿਡਾਰੀ ਸੀ, ਜੋ ਕੈਨੇਡਾ ਵਿੱਚ ਵੀ ਕੈਨੇਡਾ ਦੀ ਟੀਮ ਲਈ ਕਬੱਡੀ ਖੇਡਦਾ ਸੀ।