
ਜਸਪਾਲ ਸਿੰਘ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਪੁਆਇੰਟ ਆਫ ਲਾਈਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ।
ਲੰਡਨ: ਕੋਰੋਨਾ ਸੰਕਟ ਦੌਰਾਨ ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰਿਟੇਨ ਦੇ ਸਿੱਖ ਪਾਇਲਟ ਅਤੇ ਖ਼ਾਲਸਾ ਏਡ ਵਲੰਟੀਅਰ ਜਸਪਾਲ ਸਿੰਘ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਪੁਆਇੰਟ ਆਫ ਲਾਈਟ ਅਵਾਰਡ ਨਾਲ ਸਨਮਾਨਿਤ ਕੀਤਾ ਹੈ।
Pilot Jaspal Singh
ਜਸਪਾਲ ਸਿੰਘ ਨੂੰ ਭੇਜੀ ਗਈ ਇਕ ਚਿੱਠੀ ਵਿਚ ਪੀਐਮ ਬੋਰਿਸ ਜੌਨਸਨ ਨੇ ਲਿਖਿਆ ਕਿ ਉਹ ਜਸਪਾਲ ਸਿੰਘ ਵੱਲੋਂ ਭਾਰਤ ਵਿਚ ਕੋਰੋਨਾ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਕੀਤੀਆਂ ਗਈਆਂ ਸੇਵਾਵਾਂ ਤੋਂ ਪ੍ਰੇਰਿਤ ਹੋਏ। ਦੱਸ ਦਈਏ ਕਿ ਵਰਜਿਨ ਐਟਲਾਂਟਿਕ ਪਾਇਲਟ ਜਸਪਾਲ ਸਿੰਘ ਨੇ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੀ ਮਦਦ ਨਾਲ ਭਾਰਤ ਵਿਚ 200 ਆਕਸੀਜਨ ਕੰਸਟ੍ਰੇਟਰ ਪਹੁੰਚਾਏ ਸਨ।
Pilot Jaspal Singh
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਇਸ ਦੌਰਾਨ ਸਿੱਖ ਭਾਈਚਾਰੇ ਵੱਲੋਂ ਵੀ ਵਧ ਚੜ੍ਹ ਕੇ ਰਾਹਤ ਕਾਰਜਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤਹਿਤ ਵਰਜਿਨ ਐਟਲਾਂਟਿਕ ਏਅਰ ਲਾਈਨ ਵੀ ਭਾਰਤ ਦੀ ਮਦਦ ਕਰ ਰਿਹਾ ਹੈ।