
ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਦੋ ਭੈਣਾਂ ਨੇ ਪੜ੍ਹਾਈ ਵਿਚ ਅਵੱਲ ਦਰਜਾ ਪ੍ਰਾਪਤ ਕਰਕੇ ਮਾਪਿਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ
ਇਟਲੀ: ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਦੋ ਸਕੀਆਂ ਭੈਣਾਂ ਨੇ ਵਿਦੇਸ਼ ਵਿਚ ਵਿਦਿਅਕ ਨਤੀਜਿਆਂ ’ਚ ਅਵੱਲ ਦਰਜਾ ਹਾਸਲ ਕਰਕੇ ਆਪਣੇ ਪਰਿਵਾਰ ਦੇ ਨਾਲ-ਨਾਲ ਪੰਜਾਬੀਆਂ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਹ ਦੋਵੇਂ ਭੈਣਾਂ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਮਰਤੀਨਾਗੋ ਦੀਆਂ ਵਸਨੀਕ ਹਨ।
ਹੋਰ ਪੜ੍ਹੋ: ਕਰਜ਼ਾ ਮੁਆਫੀ ਦੇ ਫੈਸਲੇ 'ਤੇ ਬਾਜਵਾ ਦਾ ਬਿਆਨ, ‘ਐਲਾਨ ’ਚ ਦੇਰੀ ਹੋਈ ਪਰ ਇਹ ਲੋਕਾਂ ਦੀ ਮਦਦ ਕਰੇਗਾ’
ਵੱਡੀ ਭੈਣ ਪਰੀਨੀਤਾ ਭੁੱਟਾ (13) ਨੇ ਲਗਾਤਾਰ ਤਿੰਨ ਸਾਲਾਂ ਤੋਂ 6ਵੀਂ, 7ਵੀਂ ਅਤੇ 8ਵੀਂ ਕਲਾਸ ਵਿਚ 100/100 ਅੰਕ ਹਾਸਲ ਕਰ ਕੇ ਤੀਸਰੇ ਸਾਲ ਵਿਚ ਵੀ ਡਿਪਲੋਮਾ ‘ਚ ਚੰਗੀ ਸਫ਼ਲਤਾ ਹਾਸਲ ਕੀਤੀ। ਮਰਤੀਨੈਗੋ ਦੇ ਸਕੈਂਡਰੀ ਸਕੂਲ ਦੀ ਗਰਾਦੋ ਵਿਖੇ ਪੜ੍ਹਾਈ ਕਰ ਰਹੀ ਪਰੀਨੀਤਾ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਕਲਾਸ ‘ਚ ਪਹਿਲਾ ਸਥਾਨ ਹਾਸਲ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਭੈਣ ਰੋਜੈਂਤਾ ਭੁੱਟਾ (10) ਸਕੂਲ ਪਰੀਮਾਰੀਆ ਸੀਏਪੀ ਮਰਤੀਨੈਗੋ ਵਿਖੇ ਪੰਜਵੀ ਜਮਾਤ ਵਿਚ ਪੜ੍ਹ ਰਹੀ ਹੈ। ਰੋਜੈਂਤਾ ਨੇ 95 ਅੰਕ ਹਾਸਲ ਕਰ ਕੇ ਆਪਣੀ ਕਲਾਸ ‘ਚ ਟਾਪ ਕੀਤਾ ਹੈ।
In Italy two Punjabi sisters raised the pride of their parents and country
ਹੋਰ ਪੜ੍ਹੋ: Global Warming: ਗਰਮੀ ਨਾਲ ਪਿਘਲ ਰਹੇ ਗਲੇਸ਼ੀਅਰ, ਕਰੀਬ 100 ਕਰੋੜ ਲੋਕਾਂ ਨੂੰ ਖਤਰਾ
ਅਪਣੀਆਂ ਧੀਆਂ ਦੀ ਸਫਲਤਾ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਪਿਤਾ ਸੁਰਜੀਤ ਭੁੱਟਾ ਅਤੇ ਮਾਤਾ ਨੀਲਮ ਭੁੱਟਾ ਨੇ ਕਿਹਾ ਕਿ ਉਹਨਾਂ ਨੂੰ ਅਪਣੀਆਂ ਧੀਆਂ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਵਿਦੇਸ਼ੀ ਧਰਤੀ ’ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਇਹ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੜ੍ਹ ਪਧਾਣਾਂ ਨਾਲ ਸਬੰਧਤ ਹੈ। ਸੁਰਜੀਤ ਭੁੱਟਾ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਹਨ।