
ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦੇ ਪੀਚ ਕਿੰਗ ਵਜੋਂ ਜਾਣਿਆ ਜਾਂਦਾ ਸੀ
ਵਾਸ਼ਿੰਗਟਨ: ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਸਿੱਖ ਆਗੂ ਦੀਦਾਰ ਸਿੰਘ ਬੈਂਸ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੂੰ ਅਮਰੀਕਾ ਵਿਚ ਗੁਰਦੁਆਰਾ ਸਾਹਿਬਾਨਾਂ ਦੀ ਸਥਾਪਨਾ ਲਈ ਉਹਨਾਂ ਦੇ ਯੋਗਦਾਨ ਲਈ ਜਾਣਿਆ ਜਾਂਦਾ ਸੀ। ਉਹ ਪਿਛਲੇ ਕਈ ਦਹਾਕਿਆਂ ਤੋਂ ਉਬਾ ਸ਼ਹਿਰ ਵਿਚ ਰਹਿ ਰਹੇ ਸਨ ਅਤੇ ਨਗਰ ਕੀਰਤਨਾਂ ਦੇ ਆਯੋਜਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਕੰਮਾਂ ਵਿਚ ਵੀ ਸਰਗਰਮ ਸੀ।
ਉਹਨਾਂ ਦਾ ਜਨਮ 10 ਜਨਵਰੀ 1939 ਨੂੰ ਹੋਇਆ ਸੀ। ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦੇ ਪੀਚ ਕਿੰਗ ਵਜੋਂ ਜਾਣਿਆ ਜਾਂਦਾ ਸੀ ਅਤੇ ਉੱਤਰੀ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਕਿਸਾਨਾਂ ਵਿਚੋਂ ਇਕ ਸਨ। 1983 ਤੋਂ ਪਹਿਲਾਂ ਉਹ ਉੱਤਰੀ ਅਮਰੀਕਾ ਅਕਾਲੀ ਦਲ ਦੇ ਮੁਖੀ ਸਨ। ਅੰਮ੍ਰਿਤਸਰ ਵਿਚ ਬਲੂ ਸਟਾਰ ਅਪਰੇਸ਼ਨ ਤੋਂ ਬਾਅਦ ਉਹ ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਬਣੇ। 1985 ਵਿਚ ਉਹ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਸੰਸਥਾਪਕ ਚੇਅਰਮੈਨ ਬਣੇ। ਉਹ ਵਰਲਡ ਸਿੱਖ ਕੌਂਸਲ ਦੇ ਮੈਂਬਰ ਵੀ ਰਹੇ।