
ਅਗਲੇ ਸਾਲ ਹੋਣਾ ਸੀ ਵਿਆਹ
ਮਾਛੀਵਾੜਾ ਸਾਹਿਬ : ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ (34) ਪਿੰਡ ਬਲੀਏਵਾਲ ਵਜੋਂ ਹੋਈ ਹੈ।
Death
ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿਤਪਾਲ ਆਪਣਾ ਟਰੱਕ ਲੈ ਕੇ ਅਮਰੀਕਾ ਦੇ ਐਰੀਜੋਨਾ ਸੂਬੇ ’ਚ ਜਾ ਰਿਹਾ ਸੀ, ਜਿਸ ਦੀ ਸਾਹਮਣਿਓਂ ਆ ਰਹੇ ਇਕ ਟਰਾਲੇ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਪ੍ਰਿਤਪਾਲ ਸਿੰਘ 2008 ਵਿਚ ਅਮਰੀਕਾ ਗਿਆ ਸੀ ਅਤੇ ਉੱਥੇ ਜਾ ਕੇ ਉਹ ਟਰੱਕ ਡਰਾਈਵਰੀ ਕਰਨ ਲੱਗ ਪਿਆ।
photo
ਪ੍ਰਿਤਪਾਲ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਪ੍ਰਿਤਪਾਲ ਨੇ ਜਨਵਰੀ ਮਹੀਨੇ ਵਿਚ ਆਪਣੇ ਪਿੰਡ ਬਲੀਏਵਾਲ ਵਿਖੇ ਆਉਣਾ ਸੀ। ਦੱਸ ਦੇਈਏ ਕਿ ਮ੍ਰਿਤਕ ਪ੍ਰਿਤਪਾਲ ਦਾ ਅਗਲੇ ਸਾਲ ਵਿਆਹ ਹੋਣਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।